Home / Punjabi News / ਧਾਰਾ-370 ਨੂੰ ਰੱਦ ਕਰਨਾ ਸ਼ਹੀਦ ਜਵਾਨਾਂ ਨੂੰ ਪ੍ਰਧਾਨ ਮੰਤਰੀ ਦੀ ਸੱਚੀ ਸ਼ਰਧਾਂਜਲੀ ਹੈ : ਸ਼ਾਹ

ਧਾਰਾ-370 ਨੂੰ ਰੱਦ ਕਰਨਾ ਸ਼ਹੀਦ ਜਵਾਨਾਂ ਨੂੰ ਪ੍ਰਧਾਨ ਮੰਤਰੀ ਦੀ ਸੱਚੀ ਸ਼ਰਧਾਂਜਲੀ ਹੈ : ਸ਼ਾਹ

ਧਾਰਾ-370 ਨੂੰ ਰੱਦ ਕਰਨਾ ਸ਼ਹੀਦ ਜਵਾਨਾਂ ਨੂੰ ਪ੍ਰਧਾਨ ਮੰਤਰੀ ਦੀ ਸੱਚੀ ਸ਼ਰਧਾਂਜਲੀ ਹੈ : ਸ਼ਾਹ

ਅਹਿਮਦਾਬਾਦ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ-370 ਨੂੰ ਹਟਾਇਆ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੇ ਕਰੀਬ 35 ਹਜ਼ਾਰ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਰਾਜ ‘ਚ ਅੱਤਵਾਦ ਨਾਲ ਲੜਦੇ ਹੋਏ ਆਪਣਾ ਜੀਵਨ ਗਵਾ ਦਿੱਤਾ। ਸ਼ਾਹ ਨੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.) ਦੇ 27ਵੇਂ ਸਥਾਪਨਾ ਦਿਵਸ ‘ਤੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਇੱਥੇ ਕਿਹਾ ਕਿ ਸਰਕਾਰ ਵਲੋਂ ਚੁੱਕੇ ਕਦਮ ਜੰਮੂ-ਕਸ਼ਮੀਰ ‘ਚ ਸਥਾਈ ਸ਼ਾਂਤੀ ਲੈ ਕੇ ਆਉਣਗੇ ਅਤੇ ਵਿਕਾਸ ਵੱਲ ਵਧਣ ‘ਚ ਸਮਰੱਥ ਬਣਾਉਣਗੇ।
35 ਹਜ਼ਾਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ
ਉਨ੍ਹਾਂ ਨੇ ਕਿਹਾ,”ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ‘ਚ ਧਾਰਾ-370 ਅਤੇ 35 ਏ ਨੂੰ ਰੱਦ ਕਰ ਕੇ 35 ਹਜ਼ਾਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ।” ਸ਼ਾਹ ਨੇ ਕਿਹਾ,”ਸਥਿਤੀ ਇਹ ਸੀ ਕਿ ਕਈ ਸਾਲਾਂ ਤੋਂ ਜੰਮੂ-ਕਸ਼ਮੀਰ ‘ਚ ਸਾਡੇ ਜਵਾਨ ਜਾਨ ਦੇ ਰਹੇ ਸਨ। ਇਹ ਹਾਲਾਤ 70 ਸਾਲਾਂ ਤੋਂ ਸਨ ਪਰ ਇਸ ਸਥਿਤੀ ‘ਚ ਸੁਧਾਰ ਕਰਨ ਦਾ ਕਿਸੇ ਕੋਲ ਸਾਹਸ ਨਹੀਂ ਸੀ ਜਾਂ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ।”
27ਵੀਂ ਵਰ੍ਹੇਗੰਢ ਮਨ੍ਹਾ ਰਿਹਾ ਹੈ ਆਰ.ਏ.ਐੱਫ.
ਉਨ੍ਹਾਂ ਨੇ ਧਾਰਾ-370 ਹਟਾਉਣ ਦੇ ਫੈਸਲੇ ਲਈ ‘ਸੀ.ਆਰ.ਪੀ.ਐੱਫ. ਦੇ ਮੰਚ’ ਤੋਂ ਮੋਦੀ ਦਾ ਧੰਨਵਾਦ ਕੀਤਾ। ਸੀ.ਆਰ.ਪੀ.ਐੱਫ. (ਸੈਂਟਰਲ ਰਿਜ਼ਰਵ ਪੁਲਸ ਫੋਰਸ) ਦੇ ਜਵਾਨ ਕਸ਼ਮੀਰ ‘ਚ ਤਾਇਨਾਤ ਹੈ। ਸ਼ਾਹ ਨੇ ਕਿਹਾ,”ਮੈਂ ਕਸ਼ਮੀਰ ਅਤੇ ਭਾਰਤ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੰਮੂ-ਕਸ਼ਮੀਰ ਵਿਕਾਸ ਦੇ ਮਾਰਗ ‘ਤੇ ਅੱਗੇ ਹੋਵੇਗਾ। ਸਾਡੀ ਫੋਰਸ ਕਸ਼ਮੀਰ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ‘ਤੇ ਨਜ਼ਰ ਰੱਖਣਗੇ। ਇਹ ਕਦਮ ਸਥਾਈ ਸ਼ਾਂਤੀ ਲੈ ਕੇ ਆਏਗਾ।” ਕੇਂਦਰੀ ਰਿਜ਼ਰਵ ਪੁਲਸ ਫੋਰਸ ਇਸ ਸਾਲ ਆਪਣੀ ਦੰਗਾ ਵਿਰੋਧੀ ਇਕਾਈ ਆਰ.ਏ.ਐੱਫ. ਦੀ 27ਵੀਂ ਵਰ੍ਹੇਗੰਢ ਮਨ੍ਹਾ ਰਿਹਾ ਹੈ। ਇਸ ਮੌਕੇ ਅਹਿਮਦਾਬਾਦ ‘ਚ ਆਰ.ਏ.ਐੱਫ. ਦੀ 100ਵੀਂ ਬਟਾਲੀਅਨ ‘ਚ ਵਰ੍ਹੇਗੰਢ ਪਰੇਡ ਹੋਈ, ਜਿਸ ‘ਚ ਸ਼ਾਹ ਮੁੱਖ ਮਹਿਮਾਨ ਸਨ।
ਆਰ.ਏ.ਐੱਫ. ਦਾ ਸਥਾਪਨਾ ਦਿਵਸ 7 ਅਕਤੂਬਰ ਨੂੰ
ਸ਼ਾਹ ਨੇ ਜੰਮੂ-ਕਸ਼ਮੀਰ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ਅਤੇ ਵੱਖ-ਵੱਖ ਰਾਜਾਂ ‘ਚ ਨਕਸਲ ਵਿਰੋਧੀ ਮੁਹਿੰਮਾਂ ‘ਚ ਬਹਾਦਰੀ ਦਿਖਾਉਣ ਵਾਲੇ ਸੀ.ਆਰ.ਪੀ.ਐੱਫ. ਜਵਾਨਾਂ ਨੂੰ 20 ਵੀਰਤਾ ਮੈਡਲ ਦਿੱਤੇ। ਇਨ੍ਹਾਂ ‘ਚੋਂ ਕੁਝ ਜਵਾਨਾਂ ਨੂੰ ਮਰਨ ਤੋਂ ਬਾਅਦ ਮੈਡਲ ਦਿੱਤੇ ਗਏ। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਨੂੰ ਹਟਾਉਣ ਦਾ 5 ਅਗਸਤ ਨੂੰ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਸ਼ਾਹ ਪਹਿਲੀ ਵਾਰ ਆਰ.ਏ.ਐੱਫ. ਦੇ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਸ ਫੈਸਲੇ ਦੇ ਬਾਅਦ ਤੋਂ ਕਸ਼ਮੀਰ ਖੇਤਰ ‘ਚ ਸੀ.ਆਰ.ਪੀ.ਐੱਫ. ਮੁੱਖ ਰੂਪ ਨਾਲ ਤਾਇਨਾਤ ਫੋਰਸ ਹੈ ਅਤੇ ਇਸ ਸਮੇਂ ਇਸ ਦੇ ਕਰੀਬ ਡੇਢ ਲੱਖ ਜਵਾਨ ਇੱਥੇ ਅੱਤਵਾਦ ਵਿਰੋਧੀ ਮੁਹਿੰਮ ਚੱਲਾ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਆਰ.ਏ.ਐੱਫ. ਦਾ ਸਥਾਪਨਾ ਦਿਵਸ 7 ਅਕਤੂਬਰ ਨੂੰ ਹੈ। ਇਸ ਦਿਨ 1992 ਨੂੰ ਇਸ ਦੀ ਓਪਰੇਟਿੰਗ ਸ਼ੁਰੂ ਹੋਈ ਸੀ ਪਰ ਕੇਂਦਰੀ ਗ੍ਰਹਿ ਮੰਤਰੀ ਦੀਆਂ ਕੁਝ ਵਚਨਬੱਧਤਾਵਾਂ ਕਾਰਨ ਪ੍ਰੋਗਰਾਮ ਦਾ ਆਯੋਜਨ ਸੋਮਵਾਰ ਨੂੰ ਕਰਨਾ ਪਿਆ। ਇਸ ਫੋਰਸ ਦੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ 15 ਬਟਾਲੀਅਨ ਹਨ ਅਤੇ ਹਰ ਇਕਾਈ ‘ਚ 1000 ਤੋਂ ਵਧ ਕਰਮਚਾਰੀ ਹਨ।

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …