
ਨਵੀਂ ਦਿੱਲੀ, : ਦੇਸ਼-ਵਿਦੇਸ਼ ਵਿਚ ਹੋਲੀ ਦਾ ਤਿਉਹਾਰ ਅੱਜ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਖਾਸ ਕਰਕੇ ਨੌਜਵਾਨ ਵਰਗ ਦੇ ਲੋਕਾਂ ਨੇ ਇਕ ਦੂਸਰੇ ਨੂੰ ਖੂਬ ਰੰਗਾਂ ਨਾਲ ਰੰਗਿਆ| ਹਾਲਾਂਕਿ ਕੁਝ ਲੋਕ ਰੰਗਾਂ ਤੋਂ ਬਚਦੇ ਵੀ ਨਜ਼ਰ ਆਏ, ਪਰ ਨੌਜਵਾਨਾਂ ਦੇ ਨਾਲ-ਨਾਲ ਵੱਡਿਆਂ ਨੇ ਵੀ ਰੰਗਾਂ ਦੇ ਇਸ ਤਿਉਹਾਰ ਨੂੰ ਖੂਬ ਮਾਣਿਆ ਤੇ ਰੰਗੀਆਂ ਵਾਲੀਆਂ ਫੋਟੀਆਂ ਨੂੰ ਸੋਸ਼ਲ ਸਾਈਟਾਂ ਉਤੇ ਖੂਬ ਪੋਸਟ ਕੀਤਾ ਗਿਆ|
ਰੰਗਾਂ ਦਾ ਤਿਉਹਾਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਪੂਰੇ ਜੋਸ਼ ਨਾਲ ਮਨਾਇਆ ਗਿਆ| ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਹੋਲੀ ਦੇ ਤਿਉਹਾਰ ਦੀ ਖੂਬ ਰੌਣਕ ਰਹੀ| ਹੋਲੀ ਮੌਕੇ ਪ੍ਰਧਾਨ ਮੰਤਰੀ ਸਮੇਤ ਵੱਖ-ਵੱਖ ਆਗੂਆਂ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ|