Home / Punjabi News / ਦੇਸ਼ ‘ਚ ਇਕ ਦਿਨ ‘ਚ ਰਿਕਾਰਡ 66 ਹਜ਼ਾਰ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

ਦੇਸ਼ ‘ਚ ਇਕ ਦਿਨ ‘ਚ ਰਿਕਾਰਡ 66 ਹਜ਼ਾਰ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

ਦੇਸ਼ ‘ਚ ਇਕ ਦਿਨ ‘ਚ ਰਿਕਾਰਡ 66 ਹਜ਼ਾਰ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਕ ਦਿਨ ‘ਚ 66 ਹਜ਼ਾਰ ਤੋਂ ਵੱਧ ਮਰੀਜ਼ ਸਿਹਤਮੰਦ ਹੋਏ ਹਨ ਅਤੇ ਇਸ ਦੀ ਤੁਲਨਾ

Image Courtesy :jagbani(punjabkesar)

‘ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਰਹਿਣ ਨਾਲ ਸਰਗਰਮ ਮਾਮਲਿਆਂ ‘ਚ 6 ਹਜ਼ਾਰ ਦੀ ਕਮੀ ਆਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 66,550 ਲੋਕਾਂ ਨੂੰ ਇਨਫੈਕਸ਼ਨ ਤੋਂ ਛੁਟਕਾਰਾ ਮਿਲਿਆ ਹੈ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 24,04,585 ਹੋ ਗਈ ਹੈ। ਇਸ ਦੌਰਾਨ ਸਰਗਰਮ ਮਾਮਲੇ 7,04,348 ਹੋ ਗਏ ਹਨ।
ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 848 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 58,390 ਹੋ ਗਈ। ਦੇਸ਼ ‘ਚ ਸਰਗਰਮ ਮਾਮਲੇ 22.24 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 75.92 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.84 ਫੀਸਦੀ ਹੈ। ਕੋਰੋਨਾ ਤੋਂ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ 3416 ਘੱਟ ਕੇ 1,68,443 ਰਹਿ ਗਈ ਅਤੇ 212 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 22,465 ਹੋ ਗਿਆ। ਇਸ ਦੌਰਾਨ 14,219 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ 502490 ਹੋ ਗਈ।
ਦੇਸ਼ ‘ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ ‘ਚ ਹਨ। ਆਂਧਰਾ ਪ੍ਰਦੇਸ਼ ‘ਚ ਇਸ ਦੌਰਾਨ ਮਰੀਜ਼ਾਂ ਦੀ ਗਿਣਤੀ 226 ਘੱਟ ਹੋਣ ਨਾਲ ਸਰਗਰਮ ਮਾਮਲੇ 89,516 ਹੋ ਗਏ। ਸੂਬੇ ‘ਚ ਹੁਣ ਤੱਕ 3368 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ 8,741 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੁੱਲ 2,68 828 ਲੋਕ ਰੋਗ ਮੁਕਤ ਹੋਏ ਹਨ। ਕੋਰੋਨਾ ਇਨਫੈਕਸ਼ਨ ਮਾਮਲੇ ‘ਚ ਪੂਰੇ ਦੇਸ਼ ‘ਚ ਚੌਥੇ ਸਥਾਨ ‘ਤੇ ਸਥਿਤ ਦੱਖਣੀ ਰਾਜ ਕਰਨਾਟਕ ‘ਚ ਪਿਛਲੇ 24 ਘੰਟਿਆਂ ਦੌਰਾਨ ਮਰੀਜ਼ ਦੀ ਗਿਣਤੀ ‘ਚ 2,337 ਦੀ ਕਮੀ ਹੋਈ ਹੈ ਅਤੇ ਇੱਥੇ ਹੁਣ 81,230 ਸਰਗਰਮ ਮਾਮਲੇ ਹਨ। ਮਰਨ ਵਾਲਿਆਂ ਦਾ ਅੰਕੜਾ 127 ਵੱਧ ਕੇ 4810 ‘ਤੇ ਪਹੁੰਚ ਗਿਆ ਹੈ। ਸੂਬੇ ‘ਚ ਹੁਣ ਤੱਕ 1,97623 ਲੋਕ ਸਿਹਤਮੰਦ ਹੋਏ ਹਨ।

News Credit :jagbani(punjabkesar)

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …