Home / Punjabi News / ਦੁਨੀਆ ਨੂੰ ਅਲਵਿਦਾ ਕਹਿ ਗਿਆ ਫੌਜ ਦਾ ਹੀਰੋ ਸਨਿਫਰ ਡੌਗ, ਜਵਾਨਾਂ ਨੇ ਕੀਤਾ ਸਲਾਮ

ਦੁਨੀਆ ਨੂੰ ਅਲਵਿਦਾ ਕਹਿ ਗਿਆ ਫੌਜ ਦਾ ਹੀਰੋ ਸਨਿਫਰ ਡੌਗ, ਜਵਾਨਾਂ ਨੇ ਕੀਤਾ ਸਲਾਮ

ਦੁਨੀਆ ਨੂੰ ਅਲਵਿਦਾ ਕਹਿ ਗਿਆ ਫੌਜ ਦਾ ਹੀਰੋ ਸਨਿਫਰ ਡੌਗ, ਜਵਾਨਾਂ ਨੇ ਕੀਤਾ ਸਲਾਮ

ਕੋਲਕਾਤਾ— ਭਾਰਤੀ ਫੌਜ ਦੀ ਈਸਟਰਨ (ਪੂਰਬੀ) ਕਮਾਂਡ ‘ਚ ਬੀਤੀ 11 ਤਾਰੀਕ ਨੂੰ ਇਕ ਹੀਰੋ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਹ ਹੀਰੋ ਸੀ ਇਕ ਸਨਿਫਰ ਡੌਗ, ਜਿਸ ਨੇ ਕਈ ਸਾਲ ਤੱਕ ਫੌਜ ‘ਚ ਸੇਵਾਵਾਂ ਦਿੱਤੀਆਂ ਸਨ। ਉਸ ਦੇ ਦਿਹਾਂਤ ਨਾਲ ਕਮਾਂਡ ‘ਚ ਗਮ ਦਾ ਮਾਹੌਲ ਹੈ। ਕਮਾਂਡ ਨੇ ਆਪਣੇ ਹੀਰੋ ਨੂੰ ਪੂਰੇ ਸਨਮਾਨ ਨਾਲ ਵਿਦਾਈ ਦਿੱਤੀ ਅਤੇ ਕਈ ਅਹਿਮ ਕੇਸ ਸੁਲਝਾਉਣ ‘ਚ ਉਸ ਦੀ ਭੂਮਿਕਾ ਨੂੰ ਯਾਦ ਕੀਤਾ।
ਫੌਜ ਦੇ ਈਸਟਰਨ ਕਮਾਂਡ ਤੋਂ ਸਨਿਫਰ ਡੌਗ ‘ਡਚ’ ਕਈ ਸਾਲਾਂ ਤੋਂ ਜੁੜਿਆ ਸੀ। ਉਹ ਅਜਿਹੇ ਕਈ ਮਾਮਲੇ ਸੁਲਝਾਉਣ ‘ਚ ਮਦਦ ਕਰ ਚੁਕਿਆ ਸੀ, ਜਿਨ੍ਹਾਂ ‘ਚ ਆਈ.ਡੀ. ਦੀ ਵਰਤੋਂ ਕੀਤੀ ਜਾਂਦੀ ਸੀ। ਉਹ ਕਈ ਕਾਊਂਟਰ ਐਮਰਜੈਂਸੀ ਅਤੇ ਕਾਊਂਟਰ ਟੈਰਰਿਜਮ ਆਪਰੇਸ਼ਨਜ਼ ਦਾ ਹਿੱਸਾ ਰਹਿ ਚੁਕਿਆ ਸੀ। ਆਖਰਕਾਰ ਉਸ ਨੇ 11 ਤਾਰੀਕ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਫੌਜ ਨੇ ਉਸ ਨੂੰ ਪੂਰੇ ਸਨਮਾਨ ਨਾਲ ਵਿਦਾਈ ਦਿੱਤੀ। ਉਸ ਦੇ ਦਿਹਾਂਤ ‘ਤੇ ਪੂਰਬੀ-ਉੱਤਰੀ ਖੇਤਰ ਵਿਕਾਸ ਰਾਜ ਮੰਤਰੀ (ਆਜ਼ਾਦ ਚਾਰਜ) ਜਿਤੇਂਦਰ ਸਿੰਘ ਨੇ ਟਵੀਟ ਕਰ ਕੇ ਦੁਖ ਜ਼ਾਹਰ ਕੀਤਾ।
ਰਿਪੋਰਟਸ ਅਨੁਸਾਰ ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਰੀਮਾਊਂਟ ਵਟਰਿਨਰੀ ਕਾਪਰਜ਼ ਸੈਂਟਰ ਐਂਡ ਕਾਲਜ ‘ਚ ਉਸ ਦਾ ਜਨਮ ਸੀ। ਜ਼ਿਕਰਯੋਗ ਹੈ ਕਿ ਇੱਥੇ ਫੌਜ ਦੇ ਡੌਗਜ਼ ਦੀ ਬ੍ਰੀਡਿੰਗ ਅਤੇ ਟਰੇਨਿੰਗ ਹੁੰਦੀ ਹੈ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਇੱਥੇ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ। ਫੌਜ ਦੇ ਡੌਗਜ਼ ਨੂੰ ਸੇਵਾ ਦੌਰਾਨ ਕਈ ਤਰ੍ਹਾਂ ਦੇ ਹਾਲਾਤ ਝੱਲਣੇ ਪੈਂਦੇ ਹਨ। ਉਨ੍ਹਾਂ ਕੈਮੀਕਲ ਵਿਸਫੋਟਕ, ਸਟਰੈੱਸ ਅਤੇ ਹਰ ਤਰ੍ਹਾਂ ਦੇ ਮੌਸਮ ਝੱਲਣੇ ਪੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਕਈ ਸੱਟਾਂ ਅਤੇ ਬੀਮਾਰੀਆਂ ਹੋ ਜਾਂਦੀਆਂ ਹਨ। ਅਜਿਹੇ ‘ਚ ਇੱਥੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।

Check Also

ਕਿਸਾਨ ਅੰਦੋਲਨ ਵਿਚਕਾਰ ਦੀ ਭਾਜਪਾ ਦੀ ਤਿਰੰਗਾ ਯਾਤਰਾ ਕਿਸੇ ਵੱਡੀ ਸ਼ਜਿਸ ਦਾ ਹਿੱਸਾ ?

ਕਿਸਾਨ ਅੰਦੋਲਨ ਵਿਚਕਾਰ ਦੀ ਭਾਜਪਾ ਦੀ ਤਿਰੰਗਾ ਯਾਤਰਾ ਕਿਸੇ ਵੱਡੀ ਸ਼ਜਿਸ ਦਾ ਹਿੱਸਾ ?

ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀਆਂ …