Home / Punjabi News / ਦੁਨੀਆ ਦੇ ਨਾਲ-ਨਾਲ ਰਸ਼ੀਆ ਅੰਦਰ ਵੀ ਜੰਗ ਖਿਲਾਫ ਹੋ ਰਹੇ ਨੇ ਵਿਰੋਧ ਪ੍ਰਦਸ਼ਨ

ਦੁਨੀਆ ਦੇ ਨਾਲ-ਨਾਲ ਰਸ਼ੀਆ ਅੰਦਰ ਵੀ ਜੰਗ ਖਿਲਾਫ ਹੋ ਰਹੇ ਨੇ ਵਿਰੋਧ ਪ੍ਰਦਸ਼ਨ

ਦੁਨੀਆ ਦੇ ਨਾਲ-ਨਾਲ ਰਸ਼ੀਆ ਅੰਦਰ ਵੀ ਜੰਗ ਖਿਲਾਫ ਹੋ ਰਹੇ ਨੇ ਵਿਰੋਧ ਪ੍ਰਦਸ਼ਨ

 

ਦਵਿੰਦਰ ਸਿੰਘ ਸੋਮਲ
ਰੂਸ ਵਲੋ ਯੁਕਰੇਨ ਅੰਦਰ ਛੇੜੀ ਜੰਗ ਦੀ ਮੁਖਾਲਫਤ ‘ਚ ਪੂਰੇ ਵਿਸ਼ਵ ਦੇ ਨਾਲ-੨ ਰਸ਼ੀਆ ਦੇ ਅੰਦਰ ਵੀ ਵਿਰੋਧ ਪ੍ਰਦਸ਼ਨ ਹੋ ਰਹੇ ਨੇ।
ਰਸ਼ੀਆ ਅੰਦਰ ਕੰਮ ਕਰ ਰਹੇ OVD-info ਜੋ ਪ੍ਰਦਸ਼ਾਨਾ ਦੀ ਜਾਣਕਾਰੀ ਰੱਖਦਾ ਉਸਦੇ ਹਵਾਲੇ ਨਾਲ ਅਲ ਜਜੀਰਾ ਨੇ ਰਿਪੋਰਟ ਕੀਤਾ ਕੇ ਰਸ਼ੀਆ ਦੇ 56 ਸ਼ਹਿਰਾ ਵਿੱਚ ਜੰਗ ਖਿਲਾਫ ਵਿਰੋਧ ਪ੍ਰਦਸ਼ਨ ਕਰ ਰਹੇ ਘੱਟੋ ਘੱਟ 4366 ਲੋਕਾ ਨੂੰ ਐਤਵਾਰ ਨੂੰ ਡਿਟੇਨ ਕੀਤਾ ਗਿਆ। ovd-info ਮੁਤਾਬਿਕ ਹੀ War ਵਿਰੁੱਧ protest ਕਰਨ ਵਾਲੇ ਰੂਸ ਅੰਦਰ ਜੰਗ ਦੀ ਸ਼ੁਰੂਆਤ ਤੋ ਹੁਣ ਤੱਕ ਦੱਸ ਹਜ਼ਾਰ ਤੋ ਉੱਤੇ ਲੋਕ ਫੜੇ ਜਾ ਚੁੱਕੇ ਨੇ।
ਰਸ਼ੀਆ ਦੇ ਗ੍ਰਹਿ ਮੰਤਰਾਲੇ ਨੇ ਜੋ ਅੰਕੜੇ ਦੱਸ ਨੇ ਉਸ ਮੁਤਾਬਿਕ ਐਤਵਾਰ ਨੂੰ 3500 ਦੇ ਕਰੀਬ ਲੋਕ ਡਿਟੇਨ ਕੀਤੇ ਗਏ ਨੇ ਜੋ ਰਾਸ਼ਟਰਪਤੀ ਪੁਤਿਨ ਦੇ ਇਸ ਕੱਦਮ ਦੀ ਵਿਰੋਧਤਾ ਕਰ ਰਹੇ ਸੰਨ।
ਜਿਹਨਾ ਵਿੱਚੋ 1700 ਮੋਸਕੋ ਅੰਦਰ 750 ਸੇਂਟ ਪੀਟਰਸਬਰਗ ਅਤੇ 1061 ਹੋਰਾਂ ਸ਼ਹਿਰਾ ‘ਚ ਡੀਟੇਨ ਕੀਤੇ ਗਏ।ਮੰਤਰਾਲੇ ਦੇ ਦੱਸਣ ਮੁਤਾਬਿਕ ਪੰਜ ਹਜ਼ਾਰ ਦੋ ਸੋ ਲੋਕਾ ਨੇ ਪ੍ਰਦਸ਼ਨਾ ਵਿੱਚ ਭਾਗ ਲਿਆ।
ਯੁਕਰੇਨ ਦੇ ਸਮਰੱਥਨ ‘ਚ ਦੁਨੀਆ ਦੇ ਵੱਖ-੨ ਸ਼ਹਿਰਾ ਵਿੱਚ ਵੀ ਵਿਰੋਧ ਪ੍ਰਦਸ਼ਨ ਹੋ ਰਹੇ ਨੇ।
ਦਾ ਗਾਰਡੀਅਨ ਦੀ ਇੱਕ ਰਿਪੋਰਟ ਅਨੁਸਾਰ ਫਰੈਂਚ ਅਥਾਰਟੀਜ ਨੇ ਦੱਸਿਆ ਕੇ ਸ਼ਨੀਵਾਰ ਨੂੰ ਫਰਾਂਸ ਅੰਦਰ ਅੰਦਾਜਨ ਕੋਈ 41 ਹਜ਼ਾਰ 600 ਲੋਕਾ ਨੇ ਪ੍ਰੋਟੇਸਟਾ ਅੰਦਰ ਭਾਗ ਲਿਆ।ਲੰਡਨ ਅੰਦਰ ਵੀ ਸੇਕੜੇ ਹੀ ਲੋਕ ਇਸ ਜੰਗ ਦੇ ਵਿਰੋਧ ‘ਚ ਬਾਹਰ ਨਿੱਕਲੇ।
ਰਸ਼ੀਅਨ ਫੌਜ ਯੁਕਰੇਨ ਦੀ ਧਰਤੀ ਨੂੰ ਛੱਡੇ ਇਸਦੀ ਮੰਗ ਲੇ ਸਵਿਟਜ਼ਰਲੈਂਡ ਦੇ ਸ਼ਹਿਰ ਯੂਇਰਕ ਅੰਦਰ ਇੱਕ ਵੱਡੀ ਰੈਲੀ ਹੋਈ ਜਿਸ ‘ਚ ਆਯੋਜਕਾ ਦਾ ਮੰਨਣਾ ਹੈ ਕੀ ਚਾਲੀ ਹਜ਼ਾਰ ਲੋਕਾ ਨੇ ਭਾਗ ਲਿਆ।

 

The post ਦੁਨੀਆ ਦੇ ਨਾਲ-ਨਾਲ ਰਸ਼ੀਆ ਅੰਦਰ ਵੀ ਜੰਗ ਖਿਲਾਫ ਹੋ ਰਹੇ ਨੇ ਵਿਰੋਧ ਪ੍ਰਦਸ਼ਨ first appeared on Punjabi News Online.


Source link

Check Also

ਭਾਰਤ ਏਸ਼ਿਆਡ ਕ੍ਰਿਕਟ ਦੇ ਫਾਈਨਲ ਵਿੱਚ, ਸ੍ਰੀਲੰਕਾ ਨਾਲ ਹੋਵੇਗੀ ਖਿਤਾਬੀ ਟੱਕਰ

ਹਾਂਗਜ਼ੂ, 24 ਸਤੰਬਰ ਪੂਜਾ ਵਸਤਰਾਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ …