ਨਵੀਂ ਦਿੱਲੀ, 19 ਜੁਲਾਈ
ਦਿੱਲੀ ਪੁਲੀਸ ਨੇ ਮਹਿਲਾ ਪਾਇਲਟ ਅਤੇ ਉਸ ਦੇ ਪਤੀ, ਜੋ ਏਅਰਲਾਈਨ ਵਿਚ ਮੁਲਾਜ਼ਮ ਹੈ, ਨੂੰ ਦਵਾਰਕਾ ਵਿਚ 10 ਸਾਲ ਦੀ ਬੱਚੀ ਨੂੰ ਕਥਿਤ ਤੌਰ ’ਤੇ ਘਰੇਲੂ ਨੌਕਰ ਵਜੋਂ ਰੱਖਣ ਅਤੇ ਉਸ ’ਤੇ ਤਸ਼ੱਦਦ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਜਦੋਂ ਬੱਚੀ ਦੇ ਰਿਸ਼ਤੇਦਾਰਾਂ ਨੂੰ ਉਸ ’ਤੇ ਤਸ਼ੱਦਦ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੁਲਜ਼ਮਾਂ ਦੇ ਘਰ ਜਾ ਕੇ ਪਤੀ-ਪਤਨੀ ਨੂੰ ਚੰਗਾ ਸਬਕ ਸਿਖਾਇਆ। ਪੁਲੀਸ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ 323,324,342 ਆਈ.ਪੀ.ਸੀ. ਅਤੇ ਬਾਲ ਮਜ਼ਦੂਰੀ ਐਕਟ, 75 ਜੇ.ਜੇ. ਐਕਟ ਤਹਿਤ ਕੇਸ ਦਰਜ ਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
The post ਦਿੱਲੀ: 10 ਬੱਚੀ ਨੂੰ ਘਰੇਲੂ ਨੌਕਰ ਰੱਖਣ ਤੇ ਤਸ਼ੱਦਦ ਕਰਨ ਵਾਲੀ ਪਾਇਲਟ ਤੇ ਉਸ ਦੇ ਪਤੀ ਦਾ ਕੁਟਾਪਾ ਤੇ ਪੁਲੀਸ ਨੇ ਗ੍ਰਿਫ਼ਤਾਰ ਕੀਤਾ appeared first on punjabitribuneonline.com.
Source link