ਨਵੀਂ ਦਿੱਲੀ, 19 ਜੁਲਾਈ
ਸੈਂਟਰਲ ਇੰਡਸਟਰੀ ਸਕਿਉਰਿਟੀ ਫੋਰਸ (ਸੀਆਈਐਸਐਫ) ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਕਜ਼ਾਕਿਸਤਾਨ ਦੇ ਅਲਮਾਟੀ ਜਾ ਰਹੇ ਯਾਤਰੀ ਤੋਂ ਅੱਜ 49 ਲੱਖ ਰੁਪਏ ਦੀਆਂ ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਦੀ ਖੇਪ ਬਰਾਮਦ ਕੀਤੀ ਹੈ। ਇਸ ਸਬੰਧੀ ਯਾਤਰੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਕੇਂਦਰੀ ਸੁਰੱਖਿਆ ਬਲਾਂ ਨੇ ਇਸ ਯਾਤਰੀ ਨੂੰ ਦਵਾਈਆਂ ਸਣੇ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਯਾਤਰੀ ਦੀ ਪਛਾਣ ਖਬੀਬੁਲਾਵੇ ਅਬਦੁਮੁਤਾਲਿਬਜੋਨ ਵਜੋਂ ਹੋਈ ਹੈ। ਸੀਆਈਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੀ ਜਦੋਂ ਅੱਜ ਸਵੇਰੇ ਨੌਂ ਵਜੇ ਹਵਾਈ ਅੱਡੇ ਦੇ ਟਰਮੀਨਲ ਤਿੰਨ ਦੇ ਚੈਕ-ਇਨ ਖੇਤਰ ’ਤੇ ਆਇਆ ਤਾਂ ਉਸ ਦੀਆਂ ਗਤੀਵਿਧੀਆਂ ਸ਼ੱਕੀ ਜਾਪੀਆਂ। ਇਸ ਤੋਂ ਬਾਅਦ ਕਸਟਮ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਸ ਦਾ ਸਾਮਾਨ ਜਾਂਚਿਆ ਗਿਆ ਜਿਸ ਵਿਚ ਵੱਡੀ ਮਾਤਰਾ ਵਿਚ ਵੱਖ-ਵੱਖ ਕਿਸਮ ਦੀਆਂ ਦਵਾਈਆਂ ਮਿਲੀਆਂ ਜਿਸ ਦੀ ਕੀਮਤ ਲਗਪਗ 49 ਲੱਖ ਰੁਪਏ ਹੈ। ਇਸ ਸਬੰਧੀ ਪੁੱਛਗਿੱਛ ਕਰਨ ’ਤੇ ਯਾਤਰੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਏਐੱਨਆਈ
The post ਦਿੱਲੀ ਹਵਾਈ ਅੱਡੇ ’ਤੇ 49 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ appeared first on Punjabi Tribune.
Source link