Home / Punjabi News / ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ‘ਚ ਲੱਗੀ ਅੱਗ, 2 ਬੱਚਿਆਂ ਦੀ ਮੌਤ

ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ‘ਚ ਲੱਗੀ ਅੱਗ, 2 ਬੱਚਿਆਂ ਦੀ ਮੌਤ

ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ‘ਚ ਲੱਗੀ ਅੱਗ, 2 ਬੱਚਿਆਂ ਦੀ ਮੌਤ

ਨਵੀਂ ਦਿੱਲੀ— ਦਿੱਲੀ ‘ਚ ਮੰਗਲਵਾਰ ਦੁਪਹਿਰ ਇਕ ਵੱਡਾ ਹਾਦਸਾ ਹੋ ਗਿਆ। ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਕੀਤਾ। ਸੂਚਨਾ ਅਨੁਸਾਰ ਇਹ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਸੀ। ਬਿਲਡਿੰਗ ਦੇ ਪਹਿਲੇ ਫਲੋਰ ‘ਤੇ ਅੱਗ ਲੱਗੀ ਸੀ, ਜੋ ਬਾਅਦ ‘ਚ ਫੈਲ ਕੇ ਦੂਜੇ ਅਤੇ ਤੀਜੇ ਫਲੋਰ ਤੱਕ ਪਹੁੰਚ ਗਈ। ਬੱਚਿਆਂ ਨੂੰ ਕੋਲ ਦੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਸੀ ਪਰ ਇਲਾਜ ਦੌਰਾਨ ਦੋਹਾਂ ਬੱਚਿਆਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ, 4 ਐਂਬੂਲੈਂਸ ਅਤੇ ਡੀ.ਡੀ.ਐੱਮ.ਏ. ਦੀ ਇਕ ਗੱਡੀ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਕਾਰਨ ਪਹਿਲਾ ਫਲੋਰ ਪੂਰੀ ਤਰ੍ਹਾਂ ਸੜ ਗਿਆ ਹੈ, ਜਦੋਂ ਕਿ ਦੂਜੇ ਅਤੇ ਤੀਜੇ ਫਲੋਰ ‘ਤੇ ਵੀ ਕੁਝ ਹੱਦ ਤੱਕ ਅੱਗ ਦਾ ਅਸਰ ਪਹੁੰਚਿਆ।
ਦੱਸਣਯੋਗ ਹੈ ਕਿ ਬੀਤੇ ਸਮੇਂ ਰਾਜਧਾਨੀ ਦਿੱਲੀ ‘ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈ ਸਨ। ਅਜੇ 2 ਦਿਨ ਪਹਿਲਾਂ ਹੀ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲਾਂ ‘ਚ ਸ਼ਾਮਲ ਏਮਜ਼ ਦੇ ਟਰਾਮਾ ਸੈਂਟਰ ‘ਚ ਅੱਗ ਲੱਗ ਗਈ ਸੀ। ਇਹ ਅੱਗ ਹਸਪਤਾਲ ਦੇ ਬੇਸਮੈਂਟ ‘ਚ ਲੱਗੀ ਸੀ, ਜੋ ਪਹਿਲੇ ਫਲੋਰ ‘ਤੇ ਆਪਰੇਸ਼ਨ ਥੀਏਟਰ ਤੱਕ ਪਹੁੰਚੀ ਸੀ। ਹਾਲਾਂਕਿ ਇਸ ਘਟਨਾ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।

Check Also

ਗੋਬਿੰਦ ਸਿੰਘ ਲੌਂਗੋਵਾਲ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ

ਜਗਤਾਰ ਸਿੰਘ ਨਹਿਲ ਲੌਂਗੋਵਾਲ, 19 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ …