Home / Punjabi News / ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦਿਹਾਂਤ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦਿਹਾਂਤ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦਿਹਾਂਤ

ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। 81 ਸਾਲਾ ਸ਼ੀਲਾ ਦੀਕਸ਼ਤ ਲੰਬੇ ਸਮੇਂ ਤੋਂ ਬੀਮਾਰ ਸੀ। ਫਿਲਹਾਲ ਕਾਂਗਰਸ ਨੇ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਰੱਖੀ ਸੀ। 15 ਸਾਲ (1998 ਤੋਂ 2013) ਤੱਕ ਰਾਜਧਾਨੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਨੇ ਦਿੱਲੀ ਦੇ ਐਸਕਾਰਟ ਹਸਪਤਾਲ ‘ਚ ਦੁਪਹਿਰ 3.30 ਵਜੇ ਆਖਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਆਪਣੇ ਦਿਹਾਂਤ ਤੋਂ ਕੁਝ ਦਿਨਾਂ ਪਹਿਲਾਂ ਤੱਕ ਉਹ ਰਾਜਨੀਤੀ ‘ਚ ਬਹੁਤ ਐਕਟਿਵ ਸੀ ਅਤੇ ਹਾਲ ਹੀ ‘ਚ ਉਨ੍ਹਾਂ ਨੇ ਦਿੱਲੀ ‘ਚ ਨਵੇਂ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਵੀ ਕੀਤੀ ਸੀ।
ਗਾਂਧੀ-ਨਹਿਰੂ ਪਰਿਵਾਰ ਦੀ ਸੀ ਕਰੀਬੀ
ਇਹੀ ਨਹੀਂ ਕਾਂਗਰਸ ਪਾਰਟੀ ਦਿੱਲੀ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਉਤਾਰਨ ਦੀ ਤਿਆਰੀ ‘ਚ ਸੀ। ਦਿੱਲੀ ‘ਚ ਕਾਂਗਰਸ ਦੀ ਸਰਕਾਰ ਜਾਣ ਤੋਂ ਬਾਅਦ ਸ਼ੀਲਾ ਕੇਰਲ ਦੀ ਰਾਜਪਾਲ ਵੀ ਰਹੀ ਸੀ। ਇਸ ਤੋਂ ਇਲਾਵਾ ਕਾਂਗਰਸ ਨੇ ਯੂ.ਪੀ. ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਵੀ ਪੇਸ਼ ਕੀਤਾ ਸੀ। ਸ਼ੀਲਾ ਨੂੰ ਹਮੇਸ਼ਾ ਤੋਂ ਗਾਂਧੀ-ਨਹਿਰੂ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਸੀ।
ਪੰਜਾਬ ਦੇ ਕਪੂਰਥਲਾ ‘ਚ ਹੋਇਆ ਸੀ ਜਨਮ
ਕਾਂਗਰਸ ਦੀ ਸੀਨੀਅਰ ਨੇਤਾ ਰਹੀ ਸ਼ੀਲਾ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ‘ਚ ਹੋਇਆ। ਉਨ੍ਹਾਂ ਨੇ ਦਿੱਲੀ ਦੇ ਕਾਨਵੈਂਟ ਆਫ ਜੀਸਸ ਐਂਡ ਮੈਰੀ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਮਾਸਟਰਜ਼ ਆਫ ਆਰਟਸ ਦੀ ਡਿਗਰੀ ਹਾਸਲ ਕੀਤੀ। ਸ਼ੀਲਾ ਸਾਲ 1984 ਤੋਂ 1989 ਤੱਕ ਉੱਤਰ ਪ੍ਰਦੇਸ਼ ਦੇ ਕੰਨੌਜ ਤੋਂ ਸੰਸਦ ਮੈਂਬਰ ਰਹੀ। ਬਤੌਰ ਸੰਸਦ ਮੈਂਬਰ ਉਹ ਲੋਕ ਸਭਾ ਦੀ ਐਸਟਿਮੇਟਸ ਕਮੇਟੀ ਦਾ ਹਿੱਸਾ ਵੀ ਰਹੀ। ਸ਼ੀਲਾ ਨੂੰ ਦਿੱਲੀ ਦਾ ਚਿਹਰਾ ਬਦਲਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ ‘ਚ ਦਿੱਲੀ ‘ਚ ਵੱਖ-ਵੱਖ ਵਿਕਾਸ ਕੰਮ ਹੋਏ।

Check Also

ਅਕਾਲੀ ਨੇਤਾ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ

ਅਕਾਲੀ ਨੇਤਾ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ

ਦਰਸ਼ਨ ਸਿੰਘ ਸੋਢੀ ਮੁਹਾਲੀ, 21 ਮਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖੇਤੀਬਾੜੀ …