Home / Punjabi News / ਦਿੱਲੀ ਤੋਂ ਵੈਨਕੂਵਰ ਵਿਚਾਲੇ ਏਅਰ ਕੈਨੇਡਾ ਦੀਆਂ ਉਡਾਣਾਂ ਬੰਦ !

ਦਿੱਲੀ ਤੋਂ ਵੈਨਕੂਵਰ ਵਿਚਾਲੇ ਏਅਰ ਕੈਨੇਡਾ ਦੀਆਂ ਉਡਾਣਾਂ ਬੰਦ !

ਦਿੱਲੀ ਤੋਂ ਵੈਨਕੂਵਰ ਵਿਚਾਲੇ ਏਅਰ ਕੈਨੇਡਾ ਦੀਆਂ ਉਡਾਣਾਂ ਬੰਦ !

ਦੋ ਸਾਲ ਦੇ ਅੰਤਰਾਲ ਦੇ ਬਾਅਦ ਖੁੱਲ੍ਹੀ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵੱਧਦੀ ਕੀਮਤ ਪਹਿਲਾਂ ਹੀ ਸਿਰ ਦਰਦ ਬਣੀ ਹੋਈ ਹੈ। ਹੁਣ ਯਾਤਰੀਆਂ ਨੂੰ ਇਕ ਹੋਰ ਝਟਕੇ ਦਾ ਸਾਹਮਣਾ ਕਰਨਾ ਹੋਵੇਗਾ। ਕੈਨੇਡਾ ਦੀ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਫ਼ੈਸਲਾ ਕੀਤਾ ਹੈ ਉਹ ਦਿੱਲੀ ਤੋ ਵੈਨਕੂਵਰ ਲਈ 2 ਜੂਨ ਤੋਂ 6 ਸਤੰਬਰ 2022 ਤੱਕ ਆਪਣੀਆਂ ਉਡਾਣਾਂ ਰੱਦ ਕਰ ਰਿਹਾ ਹੈ। ਇਸਦਾ ਮੁੱਖ ਕਾਰਨ ਰੂਸ ਯੂਕਰੇਨ ਯੁੱਧ ਦੱਸਿਆ ਜਾ ਰਿਹਾ । ਕੰਪਨੀ ਦਾ ਕਹਿਣਾ ਹੈ ਕਿ ਰੂਸ ਤੇ ਯੂਕਰੇਨ ਵਿਚ ਚਲ ਰਹੇ ਯੁੱਧ ਕਾਰਨ ਇਸਨੁੰ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ। ਪਰ ਇਸਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਕੈਨੇਡਾ ਆਪਣੀਆਂ ਹਫ਼ਤਾਵਾਰੀ ਉਡਾਣਾਂ ਜਾਰੀ ਰੱਖੇਗਾ, ਜਿਹਨਾਂ ਵਿਚ ਟੋਰਾਂਟੋ ਲਈ ਰੋਜ ਅਤੇ ਮਾਂਟਰੀਅਲ ਲਈ ਹਫ਼ਤੇ ਵਿਚ ਚਾਰ ਵਾਰ ਉਡਾਣਾਂ ਰੱਖੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 6 ਸਤੰਬਰ ਤੋਂ ਦਿੱਲੀ-ਵੈਨਕੂਵਰ ਲਈ ਨਾਨ ਸਟਾਪ ਉਡਾਣਾਂ ਮੁੜ ਸ਼ੁਰੂ ਕਰਨਗੇ। ਜੇਕਰ ਇਸ ਤੋਂ ਪਹਿਲਾਂ ਸੰਭਵ ਹੋਇਆ ਤਾਂ ਇਸ ਲਈ ਵੀ ਉਹ ਤਿਆਰ ਹਨ।

The post ਦਿੱਲੀ ਤੋਂ ਵੈਨਕੂਵਰ ਵਿਚਾਲੇ ਏਅਰ ਕੈਨੇਡਾ ਦੀਆਂ ਉਡਾਣਾਂ ਬੰਦ ! first appeared on Punjabi News Online.


Source link

Check Also

ਅਟਾਰੀ: ਬੀਐੱਸਐੱਫ ਨੇ ਸਰਹੱਦ ’ਤੇ ਪਾਕਿਸਤਾਨੀ ਡਰੋਨ ਡੇਗਿਆ, 3 ਕਿਲੋ ਹੈਰੋਇਨ ਬਰਾਮਦ

ਦਿਲਬਾਗ ਸਿੰਘ ਗਿੱਲ ਅਟਾਰੀ, 5 ਜੂਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐੱਸਐੱਫ ਦੀ 22ਵੀਂ ਬਟਾਲੀਅਨ ਦੇ ਜਵਾਨਾਂ …