Home / Punjabi News / ਦਿੱਲੀ ‘ਚ ED ਟੀਮ ‘ਤੇ ਹਮਲਾ → Ontario Punjabi News

ਦਿੱਲੀ ‘ਚ ED ਟੀਮ ‘ਤੇ ਹਮਲਾ → Ontario Punjabi News




ਦਿੱਲੀ ਦੇ ਬਿਜਵਾਸਨ ਇਲਾਕੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਦੀ ਟੀਮ ‘ਤੇ ਹਮਲਾ ਹੋਇਆ ਹੈ। ਦਰਅਸਲ, ਇਹ ਟੀਮ ਸਾਈਬਰ ਧੋਖਾਧੜੀ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਲਈ ਬਿਜਵਾਸਨ ਇਲਾਕੇ ਵਿੱਚ ਗਈ ਸੀ। ਜਾਣਕਾਰੀ ਮੁਤਾਬਕ ਛਾਪੇਮਾਰੀ ਦੌਰਾਨ ਮੁਲਜ਼ਮਾਂ ਨੇ ਟੀਮ ਮੈਂਬਰਾਂ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਈਡੀ ਦਾ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ ਹੈ। ਹਾਲਾਂਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।ਈਡੀ ‘ਤੇ ਹੋਏ ਇਸ ਹਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਈਡੀ ਦੀ ਟੀਮ ਪੀਪੀਪੀਵਾਈਐਲ ਸਾਈਬਰ ਐਪ ਧੋਖਾਧੜੀ ਮਾਮਲੇ ਵਿੱਚ ਅਸ਼ੋਕ ਸ਼ਰਮਾ ਅਤੇ ਉਸਦੇ ਭਰਾ ਦੇ ਟਿਕਾਣੇ ‘ਤੇ ਛਾਪਾ ਮਾਰਨ ਗਈ ਸੀ। ਇਸ ਦੌਰਾਨ ਅਸ਼ੋਕ ਸ਼ਰਮਾ ਅਤੇ ਉਸ ਦੇ ਭਰਾ ਨੇ ਟੀਮ ਮੈਂਬਰਾਂ ‘ਤੇ ਹਮਲਾ ਕਰ ਦਿੱਤਾ। ਈਡੀ ਨੇ ਇਸ ਹਮਲੇ ਸਬੰਧੀ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਛਾਪੇਮਾਰੀ ਕਰ ਰਹੇ ਸਨ ਤਾਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।






Previous articleਦੇਸੀ ਤਰੀਕੇ ਨਾਲ ਕੈਂਸਰ ਠੀਕ ਦੇ ਦਾਅਵੇ ਨੂੰ ਲੈ ਕੇ ਸਿੱਧੂ ਨੂੰ ਭੇਜਿਆ 850 ਕਰੋੜ ਦਾ ਕਾਨੂੰਨੀ ਨੋਟਿਸ



Source link

Check Also

Nuclear ballistic missile: ਭਾਰਤ ਵੱਲੋਂ ਪਰਮਾਣੂ ਪਣਡੁੱਬੀ ਤੋਂ K-4 ਬੈਲਿਸਟਿਕ ਮਿਜ਼ਾਈਲ ਦੀ ਅਜ਼ਮਾਇਸ਼

ਨਵੀਂ ਦਿੱਲੀ, 28 ਨਵੰਬਰ Nuclear ballistic missile: ਭਾਰਤੀ ਜਲ ਸੈਨਾ ਨੇ ਨਵੀਂ ਸ਼ਾਮਲ ਕੀਤੀ ਗਈ …