Home / World / Punjabi News / ਦਿੱਲੀ ‘ਚ ਬਿਜਲੀ ਤੇ ਪਾਣੀ ਦੀ ਕਿੱਲਤ, CM ਕੇਜਰੀਵਾਲ ਨਾਲ ਸ਼ੀਲਾ ਦੀਕਸ਼ਿਤ ਨੇ ਕੀਤੀ ਮੁਲਾਕਾਤ

ਦਿੱਲੀ ‘ਚ ਬਿਜਲੀ ਤੇ ਪਾਣੀ ਦੀ ਕਿੱਲਤ, CM ਕੇਜਰੀਵਾਲ ਨਾਲ ਸ਼ੀਲਾ ਦੀਕਸ਼ਿਤ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਤਾਪਮਾਨ 45 ਤੋਂ ਪਾਰ ਪਹੁੰਚ ਗਿਆ ਹੈ, ਉੱਥੇ ਹੀ ਦਿੱਲੀ ਦੇ ਕਈ ਇਲਾਕੇ ਬਿਜਲੀ ਅਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਬਿਜਲੀ ਅਤੇ ਪਾਣੀ ਦੀ ਗੰਭੀਰ ਸਮੱਸਿਆ ਦਾ ਮੁੱਦਾ ਦਿੱਲੀ ਵਿਚ ਸਿਆਸੀ ਜੰਗ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਅਜਿਹੇ ਵਿਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਬਿਜਲੀ ਅਤੇ ਪਾਣੀ ਦੀ ਸਮੱਸਿਆ ਦੇ ਮੁੱਦਿਆਂ ਨੂੰ ਲੈ ਕੇ ਬੁੱਧਵਾਰ ਯਾਨੀ ਕਿ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਘਰ ਪੁੱਜੀ। ਸ਼ੀਲਾ ਦੀਕਸ਼ਿਤ ਨੇ ਕੇਜਰੀਵਾਲ ਨਾਲ ਦਿੱਲੀ ਵਿਚ ਬਿਜਲੀ ਅਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿਚ ਕਾਂਗਰਸ ਦਾ ਵਫਦ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜਾ। ਵਫਦ ਵਿਚ ਕਾਂਗਰਸ ਵਲੋਂ ਸ਼ੀਲਾ ਦੀਕਸ਼ਿਤ, ਤਿੰਨੋਂ ਕਾਰਜਕਾਰੀ ਪ੍ਰਧਾਨ ਅਤੇ ਕਿਰਨ ਵਾਲੀਆ ਮੌਜੂਦ ਰਹੇ। ਦੀਕਸ਼ਿਤ ਨੇ ਬਿਜਲੀ ਅਤੇ ਪਾਣੀ ਨੂੰ ਲੈ ਕੇ ਰਾਜਧਾਨੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਕੇਜਰੀਵਾਲ ਨੂੰ ਜਾਣੂ ਕਰਵਾਇਆ। ਬਿਜਲੀ ਅਤੇ ਪਾਣੀ ਦੀ ਸਮੱਸਿਆ ਤੋਂ ਇਲਾਵਾ ਹੋਰ ਕੀ ਗੱਲਬਾਤ ਹੋਈ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ। ਇੱਥੇ ਦੱਸ ਦੇਈਏ ਕਿ ਦਿੱਲੀ ‘ਚ ਸੋਮਵਾਰ ਨੂੰ ਪਾਰਾ 48 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਤਾਂ ਦੂਜੇ ਪਾਸੇ ਦਿੱਲੀ ਦੇ ਕਈ ਇਲਾਕੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਦਿੱਲੀ ਵਿਚ ਪਾਣੀ ਦੀ ਸਪਲਾਈ ਦੀ ਜ਼ਿੰਮੇਵਾਰੀ ਜਲ ਬੋਰਡ ਦੀ ਹੈ ਅਤੇ ਜਲ ਬੋਰਡ ਦੇ ਚੇਅਰਮੈਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ। ਦਿੱਲੀ ਵਿਚ ਪਾਣੀ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ।

Check Also

ਫੌਜ ਮਗਰੋਂ ਪੈਰਾ ਮਿਲਟਰੀ ਦਾ ਵੱਡਾ ਫੈਸਲਾ, ਨਹੀਂ ਖਰੀਦਣਗੇ ਵਿਦੇਸ਼ੀ ਸਾਮਾਨ

ਫੁੱਟਵਿਅਰ, ਸਕੈਚ, ਰੈੱਡ ਬੂਲ ਡ੍ਰਿੰਕ, ਇਲੈਕਟ੍ਰਾਨਿਕ ਉਤਪਾਦਾਂ, ਕੱਪੜੇ, ਦੰਦਾਂ ਦਾ ਪੇਸਟ, ਹੈਵੈਲਸ ਪ੍ਰੋਡਕਟਸ, ਹੌਰਲਿਕਸ, ਸ਼ੈਂਪੂ, …

%d bloggers like this: