Home / Punjabi News / ਦਿੱਲੀ ਆਈਟੀਓ ਵਿੱਚ ਅੱਗ ਲੱਗੀ; ਇਕ ਅਧਿਕਾਰੀ ਦੀ ਮੌਤ

ਦਿੱਲੀ ਆਈਟੀਓ ਵਿੱਚ ਅੱਗ ਲੱਗੀ; ਇਕ ਅਧਿਕਾਰੀ ਦੀ ਮੌਤ

ਨਵੀਂ ਦਿੱਲੀ, 14 ਮਈ
ਇਥੋਂ ਦੇ ਆਮਦਨ ਕਰ ਵਿਭਾਗ ਦੇ ਦਫ਼ਤਰ ਵਿਚ ਅੱਜ ਅੱਗ ਲੱਗ ਗਈ ਜਿਸ ਕਾਰਨ ਇਕ ਅਧਿਕਾਰੀ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਸੈਂਟਰਲ ਦਿੱਲੀ ਦੇ ਆਮਦਨ ਕਰ ਵਿਭਾਗ ਦੀ ਸੀਆਰ ਬਿਲਡਿੰਗ ਅੰਦਰ ਅੱਗ ਲੱਗ ਗਈ ਜਿਸ ਕਾਰਨ ਦਫਤਰ ਸੁਪਰਡੈਂਟ ਵਜੋਂ ਕੰਮ ਕਰ ਰਹੇ 46 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਉਨ੍ਹਾਂ ਨੂੰ ਦੁਪਹਿਰ ਵੇਲੇ ਆਈਟੀਓ ਖੇਤਰ ਵਿੱਚ ਸੀਆਰ ਬਿਲਡਿੰਗ ਵਿੱਚ ਤੀਜੀ ਮੰਜ਼ਿਲ ’ਤੇ ਅੱਗ ਲੱਗਣ ਸਬੰਧੀ ਫੋਨ ਆਇਆ। ਇਸ ਤੋਂ ਬਾਅਦ ਫਾਇਰ ਅਤੇ ਪੁਲੀਸ ਨੇ ਅੱਗ ’ਤੇ ਕਾਬੂ ਪਾਇਆ ਤੇ 7 ਜਣਿਆਂ ਨੂੰ ਉੱਥੋਂ ਬਾਹਰ ਕੱਢਿਆ। ਇਸ ਦੌਰਾਨ ਇੱਕ 46 ਸਾਲਾ ਵਿਅਕਤੀ ਬੇਹੋਸ਼ ਮਿਲਿਆ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਦਿੱਲੀ ਫਾਇਰ ਸਰਵਿਸਿਜ਼ ਨੇ ਕਿਹਾ ਕਿ ਸੱਤ ਜਣਿਆਂ ਵਿਚ ਪੰਜ ਪੁਰਸ਼ ਅਤੇ ਦੋ ਔਰਤਾਂ ਹਨ ਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਫਾਇਰ ਵਿਭਾਗ ਨੇ ਅੱਗ ਵਾਲੀ ਥਾਂ ’ਤੇ 21 ਅੱਗ ਬੁਝਾਊ ਗੱਡੀਆਂ ਭੇਜੀਆਂ।

The post ਦਿੱਲੀ ਆਈਟੀਓ ਵਿੱਚ ਅੱਗ ਲੱਗੀ; ਇਕ ਅਧਿਕਾਰੀ ਦੀ ਮੌਤ appeared first on Punjabi Tribune.


Source link

Check Also

ਮੈਂ 31 ਨੂੰ ਸਿਟ ਅੱਗੇ ਪੇਸ਼ ਹੋਵਾਂਗਾ: ਪ੍ਰਜਵਲ

ਬੰਗਲੌਰ, 27 ਜੂਨ ਦੇਸ਼ ਛੱਡਣ ਦੇ ਠੀਕ ਮਹੀਨੇ ਬਾਅਦ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ …