Home / Punjabi News / ਤੁਰਕੀ: ਸੁਰੱਖਿਆ ਬਲਾਂ ਵੱਲੋਂ 21 ਅਤਿਵਾਦੀ ਹਲਾਕ

ਤੁਰਕੀ: ਸੁਰੱਖਿਆ ਬਲਾਂ ਵੱਲੋਂ 21 ਅਤਿਵਾਦੀ ਹਲਾਕ

ਅੰਕਾਰਾ, 23 ਅਪਰੈਲ

ਉੱਤਰੀ ਸੀਰੀਆ ਤੇ ਇਰਾਕ ‘ਚ ਪਿਛਲੇ ਚਾਰ ਦਿਨਾਂ ਅੰਦਰ ਤੁਰਕੀ ਦੇ ਸੁਰੱਖਿਆ ਬਲਾਂ ਨੇ 21 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਜਾਣਕਾਰੀ ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਦਿੱਤੀ। ਸ਼ਿਨਹੂਆ ਖ਼ਬਰ ਏਜੰਸੀ ਅਨੁਸਾਰ ਤੁਰਕੀ ਦੇ ਕੇਂਦਰੀ ਸੂਬੇ ਕੈਸੇਰੀ ‘ਚ ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ‘ਚੋਂ ਤਿੰਨ ਅਤਿਵਾਦੀ ਇਰਾਕ ਦੇ ਜ਼ਾਪ ਖੇਤਰ ‘ਚ ਮਾਰੇ ਗਏ ਹਨ। ਕੁਰਦਿਸਤਾਨ ਵਰਕਰਜ਼ ਪਾਰਟੀ ਨੂੰ ਸਾਮਰਾਜਵਾਦੀਆਂ ਦੇ ਹੱਥ ਵਿਚਲਾ ਖਿਡੌਣਾ ਕਰਾਰ ਦਿੰਦਿਆਂ ਅਕਾਰ ਨੇ ਕਿਹਾ ਕਿ ਤੁਰਕੀ ਦੀ ਸਰਕਾਰ ਪੀਕੇਕੇ ਦੇ ਖਾਤਮੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੁਰੱਖਿਆ ਯਕੀਨੀ ਨਹੀਂ ਹੋ ਜਾਂਦੀ, ਅਤਿਵਾਦੀਆਂ ਖ਼ਿਲਾਫ਼ ਜੰਗ ਬੰਦ ਨਹੀਂ ਹੋਵੇਗੀ। -ਆਈਏਐੱਨਐੱਸ


Source link

Check Also

Air Pollution: ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਹਟਾਇਆ ਜਾਵੇ: ਧਨਖੜ

  ਨਵੀਂ ਦਿੱਲੀ, 3 ਮਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੌਮੀ ਰਾਜਧਾਨੀ ’ਚ ਵਧ ਰਹੇ …