Home / Punjabi News / ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ‘ਤੇ ਜੇਤਲੀ ਨੇ ਘੇਰੀ ਕਾਂਗਰਸ

ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ‘ਤੇ ਜੇਤਲੀ ਨੇ ਘੇਰੀ ਕਾਂਗਰਸ

ਨਵੀਂ ਦਿੱਲੀ— ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਨੂੰ ਲੈ ਕੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੋਕਾਂ ਦੇ ਜ਼ਮੀਰ ਨੂੰ ਝੰਜੋੜਣ ਵਾਲੀਆਂ ਬਰੇਲੀ ਦੀਆਂ ਨਿਕਾਹ ਹਲਾਲਾ ਵਰਗੀਆਂ ਘਟਨਾਵਾਂ ਨੂੰ ਅਸੰਵਿਧਾਨਕ ਐਲਾਨ ਕਰ ਦਿੱਤਾ ਜਾਣਾ ਚਾਹੀਦਾ। ਖਬਰਾਂ ਅਨੁਸਾਰ ਬਰੇਲੀ ‘ਚ ਇਕ ਔਰਤ ਨੂੰ ਉਸ ਦੇ ਪਤੀ ਨੇ 2 ਵਾਰ ਤਲਾਕ ਦਿੱਤਾ ਅਤੇ ਫਿਰ ਤੋਂ ਉਸ ਨਾਲ ਵਿਆਹ ਕੀਤਾ। ਇਸ ਦੌਰਾਨ ਔਰਤ ਨੂੰ 2 ਵਾਰ ਨਿਕਾਹ ਹਲਾਲਾ ਅਤੇ ਇੱਦਤ ਦੀ ਮੁੱਦਤ ਦੀ ਪਾਲਣਾ ਕਰਨਾ ਪਈ। ਪਹਿਲੇ ਤਲਾਕ ਤੋਂ ਬਾਅਦ ਔਰਤ ਦਾ ਨਿਕਾਹ ਹਲਾਲਾ ਉਸ ਦੇ ਸਹੁਰੇ ਨਾਲ ਹੋਇਆ, ਜਦੋਂ ਕਿ ਦੂਜੀ ਪਤੀ ਦੇ ਭਰਾ ਨਾਲ। ਮੁਸਲਮਾਨਾਂ ‘ਚ ਤਲਾਕ ਦੇਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਪਤਨੀ ਨਾਲ ਫਿਰ ਤੋਂ ਨਿਕਾਹ ਕਰਨਾ ਚਾਹੁੰਦਾ ਹੈ ਤਾਂ ਔਰਤ ਨੂੰ ਨਿਕਾਹ ਹਲਾਲਾ ਕਰਨਾ ਹੁੰਦਾ ਹੈ। ਇਸ ‘ਚ ਔਰਤ ਨੂੰ ਕਿਸੇ ਦੂਜੇ ਪੁਰਸ਼ ਨਾਲ ਨਿਕਾਹ ਕਰ ਕੇ, ਵਿਆਹੁਤਾ ਸੰਬੰਧ ਬਣਾਉਣਾ ਹੁੰਦੇ ਹਨ, ਫਿਰ ਉਸ ਤੋਂ ਤਲਾਕ ਲੈਣਾ ਹੁੰਦਾ ਹੈ। ਉਸ ਤੋਂ ਬਾਅਦ ਉਸ ਨੂੰ ਇੱਦਤ ਦੀ ਮੁੱਦਤ ਪੂਰੀ ਕਰਨੀ ਪੈਂਦੀ ਹੈ।
ਬਰੇਲੀ ਨਿਕਾਹ ਹਲਾਲਾ ਕੀ ਤੁਹਾਡੀ ਜ਼ਮੀਰ ਨੂੰ ਨਹੀਂ ਝੰਜੋੜਦਾ? ਫੇਸਬੁੱਕ ‘ਤੇ ਲਿਖੇ ਇਕ ਪੋਸਟ ‘ਚ ਜੇਤਲੀ ਨੇ ਲਿਖਿਆ ਹੈ,”ਬਦਕਿਸਮਤੀ ਨਾਲ ਜਦੋਂ ਸਵੇਰੇ ਅਖਬਾਰ ‘ਚ ਇਹ ਖਬਰ ਪੜ੍ਹ ਕੇ ਲੋਕਾਂ ਦਾ ਜ਼ਮੀਰ ਜਾਗਣਾ ਚਾਹੀਦਾ ਸੀ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀ ਘੱਟ ਗਿਣਤੀ ਸੰਮੇਲਨ ‘ਚ ਤਿੰਨ ਤਲਾਕ ‘ਤੇ ਸਜ਼ਾ ਦਾ ਪ੍ਰਬੰਧ ਕਰਨ ਦਾ ਬਿੱਲ ਵਾਪਸ ਲੈਣ ਦਾ ਵਾਅਦਾ ਕਰ ਰਹੇ ਹਨ।” ਬਿੱਲ ਫਿਲਹਾਲ ਸੰਸਦ ‘ਚ ਪੈਂਡਿੰਗ ਹੈ। ਮੰਤਰੀ ਨੇ ਕਿਹਾ ਕਿ ਮਰਹੂਮ ਰਾਜੀਵ ਗਾਂਧੀ ਨੇ ਸ਼ਾਹ ਬਾਨੋ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਪਲਟ ਕੇ ਵਿਧਾਇਕਾ (ਵਿਧਾਨ ਮੰਡਲ) ਦੀ ਸਭ ਤੋਂ ਵੱਡੀ ਗਲਤੀ ਕੀਤੀ। ਅਦਾਲਤ ਨੇ ਉਸ ਫੈਸਲੇ ‘ਚ ਸਾਰੀਆਂ ਮੁਸਲਮਾਨ ਔਰਤਾਂ ਨੂੰ ਗੁਜ਼ਾਰਾ ਭੱਤੇ ਦਾ ਅਧਿਕਾਰ ਦਿੱਤਾ ਸੀ। ਉਨ੍ਹਾਂ ਨੇ ਲਿਖਿਆ,”ਇਸ ਨੇ ਪਤੀ ਵਲੋਂ ਛੱਡ ਦਿੱਤੀ ਗਈ ਔਰਤਾਂ ਨੂੰ ਗਰੀਬੀ ਅਤੇ ਕਮੀ ‘ਚ ਧੱਕ ਦਿੱਤਾ। ਹੁਣ 32 ਸਾਲਾਂ ਬਾਅਦ ਉਨ੍ਹਾਂ ਦਾ ਬੇਟਾ ਪਿੱਛੇ ਧੱਕਣ ਵਾਲਾ ਇਕ ਹੋਰ ਕਦਮ ਚੁੱਕ ਰਿਹਾ ਹੈ। ਜੋ ਨਾ ਸਿਰਫ ਉਨ੍ਹਾਂ ਨੂੰ ਗਰੀਬੀ ਵਲ ਧੱਕ ਰਿਹਾ ਹੈ ਸਗੋਂ ਅਜਿਹਾ ਜੀਵਨ ਜਿਉਂਣ ਨੂੰ ਮਜ਼ਬੂਰ ਕਰ ਰਿਹਾ ਹੈ, ਜੋ ਮਨੁੱਖੀ ਪਛਾਣ ਦੇ ਵਿਰੁੱਧ ਹੈ। ਬਰੇਲੀ ਦੀ ਮੁਸਲਮਾਨ ਔਰਤ ਨੂੰ ਜਾਨਵਰਾਂ ਵਾਲੀ ਹਾਲਤ ‘ਚ ਧੱਕ ਦਿੱਤਾ ਗਿਆ ਹੈ।” ਉਨ੍ਹਾਂ ਨੇ ਲਿਖਿਆ,”ਵੋਟਰ ਮਹੱਤਵਪੂਰਨ ਹੈ ਪਰ ਨਿਰਪੱਖਤਾ ਵੀ। ਸਿਆਸੀ ਮੌਕਾਪ੍ਰਸਤ ਸਿਰਫ ਅਗਲੇ ਦਿਨ ਦੀਆਂ ਸੁਰਖੀਆਂ ‘ਤੇ ਧਿਆਨ ਦਿੰਦੇ ਹਨ। ਉੱਥੇ ਹੀ ਰਾਸ਼ਟਰ-ਨਿਰਮਾਤਾ ਅਗਲੀ ਸਦੀ ਨੂੰ ਧਿਆਨ ‘ਚ ਰੱਖਦੇ ਹਨ।”
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਕ ਸੰਮੇਲਨ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵੱਡਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਹ ਤਿੰਨ ਤਲਾਕ ਕਾਨੂੰਨ ਖਤਮ ਕਰ ਦੇਣਗੇ।

Check Also

ਟੀ-20: ਭਾਰਤ ਵੱਲੋਂ ਬੰਗਲਾਦੇਸ਼ ਨੂੰ ਜਿੱਤ ਲਈ 298 ਦੌੜਾਂ ਦਾ ਟੀਚਾ

ਹੈਦਰਾਬਾਦ, 12 ਅਕਤੂਬਰ ਇੱਥੇ ਖੇਡੇ ਜਾ ਰਹੇ ਟੀ 20 ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ …