Home / World / ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਵਾਲੇ ਹੰਗਪਨ ਦਾਦਾ ਨੂੰ ਅਸ਼ੋਕ ਚੱਕਰ

ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਵਾਲੇ ਹੰਗਪਨ ਦਾਦਾ ਨੂੰ ਅਸ਼ੋਕ ਚੱਕਰ

2ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ‘ਚ ਇਕ ਮਿਸ਼ਨ ਦੌਰਾਨ ਤਿੰਨ ਅੱਤਵਾਦੀਆਂ ਨੂੰ ਇਕੱਲਿਆਂ ਹੀ ਮੌਤ ਦੇ ਘਾਟ ਉਤਾਰਨ ਅਤੇ ਆਪਣੇ ਸਾਥੀਆਂ ਦੀ ਜਾਨ ਬਚਾ ਕੇ ਸ਼ਹਾਦਤ ਨੂੰ ਗਲ ਲਾਉਣ ਵਾਲੇ ਹਵਲਦਾਰ ਹੰਗਪਨ ਦਾਦਾ ਨੂੰ ਅੱਜ ਮਰਨ ਉਪਰੰਤ ਸ਼ਾਂਤੀਕਾਲ ਦਾ ਸਰਵਉੱਚ ਬਹਾਦੁਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਨਵਾਜਿਆ ਗਿਆ। ਰਾਜਪਥ ‘ਤੇ ਗਣਤੰਤਰ ਦਿਵਸ ਦੇ ਮੁੱਖ ਸਮਾਰੋਹ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੱਥੋਂ ਉਨ੍ਹਾਂ ਦੀ ਪਤਨੀ ਚਾਸੇਨ ਲਵਾਂਗ ਦਾਦਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।
ਪਿਛਲੇ ਸਾਲ 26 ਮਈ ਨੂੰ ਕੁਪਵਾੜਾ ਦੇ ਨੌਗਾਮ ਸੈਕਟਰ ‘ਚ ਫੌਜੀ ਠਿਕਾਣਿਆਂ ਦਾ ਆਪਸੀ ਸੰਪਰਕ ਟੁੱਟਣ ਤੋਂ ਬਾਅਦ ਭੱਜ ਰਹੇ ਅੱਤਵਾਦੀਆਂ ਦਾ ਪਿੱਛਾ ਕਰਕੇ ਤੇ ਉਨ੍ਹਾਂ ਨੂੰ ਫੜਣ ਦੀ ਜ਼ਿੰਮੇਵਾਰੀ ਅਸਾਮ ਰੈਜੀਮੈਂਟ/35ਵੀਂ ਬਟਾਲੀਅਨ ਦੇ ਹਵਲਦਾਰ ਹੰਗਪਨ ਦਾਦਾ ਅਤੇ ਉਨ੍ਹਾਂ ਦੀ ਟੀਮ ਨੂੰ ਸੌਂਪੀ ਗਈ। ਪਹਿਲਾਂ ਕਮਾਂਡੋ ਰਹਿ ਚੁੱਕੇ ਸ਼੍ਰੀ ਦਾਦਾ ਆਪਣੀ ਬਹਾਦੁਰੀ ਅਤੇ ਸਮਝ ਦਿਖਾਉਂਦਿਆਂ ਉੱਚਾਈ ਵਾਲੇ ਬਰਫੀਲੇ ਇਲਾਕੇ ‘ਚ ਇਸ ਤੇਜ਼ੀ ਨਾਲ ਅੱਜੇ ਵਧੇ ਕਿ ਅੱਤਵਾਦੀਆਂ ਦੇ ਬਚ ਕੇ ਨਿਕਲਣ ਦੇ ਸਾਰੇ ਰਸਤੇ ਬੰਦ ਹੋ ਗਏ। ਇਸ ਤੋਂ ਬਾਅਦ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਆਪਣੀ ਸੁਰੱਖਿਆ ਦੀ ਪਰਵਾਹ ਨਾ ਕਰਦਿਆਂ ਸ਼੍ਰੀ ਦਾਦਾ ਪੱਥਰਾਂ ਪਿੱਛੇ ਲੁਕੇ ਅੱਤਵਾਦੀਆਂ ਦੇ ਨਜ਼ਦੀਕ ਪਹੁੰਚ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਦੀ ਜਾਨ ਬਚ ਗਈ।
ਸ਼੍ਰੀ ਦਾਦਾ ਨੇ ਨਜ਼ਦੀਕੀ ਗੋਲੀਬਾਰੀ ‘ਚ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬਚੇ ਹੋਏ ਅੱਤਵਾਦੀਆਂ ਦਾ ਪਿੱਛਾ ਕੀਤਾ। ਇਸ ਕਾਰਵਾਈ ‘ਚ ਉਨ੍ਹਾਂ ਦਾ ਸਾਹਮਣਾ ਤੀਜੇ ਅੱਤਵਾਦੀ ਨਾਲ ਹੋਇਆ। ਸ਼ਹਾਦਤ ਨੂੰ ਗਲ ਲਾਉਣ ਤੋਂ ਪਹਿਲਾਂ ਹਵਲਦਾਰ ਹੰਗਪਨ ਦਾਦਾ ਨੇ ਉਸ ਅੱਤਵਾਦੀ ਨੂੰ ਵੀ ਮਾਰ ਮੁਕਾਇਆ। ਮਿਸ਼ਨ ਦਲ ਦੇ ਹੋਰ ਮੈਂਬਰਾਂ ਨੇ ਚੌਥੇ ਅੱਤਵਾਦੀ ਨੂੰ ਵੀ ਢੇਰ ਕਰ ਦਿੱਤਾ। ਉਨ੍ਹਾਂ ਦੇ ਇਸ ਹੌਸਲੇ ਲਈ ਸ਼੍ਰੀ ਦਾਦਾ ਨੂੰ ਅੱਜ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਨਵਾਜਿਆ ਗਿਆ।

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP2Social Auto Publish Powered By : XYZScripts.com