Home / Punjabi News / ਤਿਰੂਚਿਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

ਤਿਰੂਚਿਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

ਚੇਨੱਈ, 11 ਅਕਤੂੁਬਰ

ਏਅਰ ਇੰਡੀਆ ਦੀ ਤਿਰੂਚਿਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਉਡਾਣ ਨੂੰ ਤਕਨੀਕੀ ਨੁਕਸ ਪੈਣ ਕਰਕੇ ਤ੍ਰਿਚੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਦੇ ਹਾਈਡਰੋਲਿਕ ਸਿਸਟਮ ਵਿਚ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਉਧਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਤਕਨੀਕੀ ਨੁਕਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਐਮਰਜੈਂਸੀ ਐਲਾਨ ਦਿੱਤੀ। ਜਹਾਜ਼ ਵਿਚ 141 ਯਾਤਰੀ ਸਵਾਰ ਸਨ। ਐਮਰਜੈਂਸੀ ਲੈਂਡਿੰਗ ਲਈ ਹਵਾਈ ਅੱਡੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਰਾਹਤ ਕਰਮੀ ਤੇ ਐਂਬੂਲੈਂਸਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ।  -ਪੀਟੀਆਈ


Source link

Check Also

Vice President ਧਨਖੜ ਨੇ ਜਾਤ ਤੇ ਸੰਸਕ੍ਰਿਤੀ ਨੂੰ ਲੈ ਕੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਵਿਰੁੱਧ ਚੌਕਸ ਕੀਤਾ

ਨਵੀਂ ਦਿੱਲੀ, 8 ਫਰਵਰੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਤ, ਵਰਗ, ਨਸਲ ਅਤੇ ਸੱਭਿਆਚਾਰ ਦੇ …