Home / Punjabi News / ਢੀਂਡਸਾ ਨੇ ਰਾਜ ਸਭਾ ‘ਚ ਚੁੱਕਿਆ ‘ਘੱਗਰ ਦਾ ਮੁੱਦਾ’, ਮੰਗੀ ਕੇਂਦਰ ਦੀ ਮਦਦ

ਢੀਂਡਸਾ ਨੇ ਰਾਜ ਸਭਾ ‘ਚ ਚੁੱਕਿਆ ‘ਘੱਗਰ ਦਾ ਮੁੱਦਾ’, ਮੰਗੀ ਕੇਂਦਰ ਦੀ ਮਦਦ

ਢੀਂਡਸਾ ਨੇ ਰਾਜ ਸਭਾ ‘ਚ ਚੁੱਕਿਆ ‘ਘੱਗਰ ਦਾ ਮੁੱਦਾ’, ਮੰਗੀ ਕੇਂਦਰ ਦੀ ਮਦਦ

ਚੰਡੀਗੜ੍ਹ : ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਮੰਗਲਵਾਰ ਨੂੰ ਰਾਜ ਸਭਾ ‘ਚ ‘ਘੱਗਰ ਦਾ ਮੁੱਦਾ’ ਚੁੱਕਿਆ ਗਿਆ। ਢੀਂਡਸਾ ਨੇ ਇਸ ਮਾਮਲੇ ‘ਤੇ ਕੇਂਦਰ ਸਰਕਾਰ ਵਲੋਂ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਦਨ ‘ਚ ਬੋਲਦੇ ਹੋਏ ਕਿਹਾ ਕਿ ਘੱਗਰ ਲਈ ਪ੍ਰਾਜੈਕਟ ਬਣਾਇਆ ਗਿਆ ਸੀ, ਜਿਸ ਦਾ ਪਹਿਲਾ ਪੱਧਰ ਪੂਰਾ ਹੋ ਚੁੱਕਾ ਹੈ ਪਰ ਉਸ ਤੋਂ ਬਾਅਦ ਦੂਜੇ ਪੱਧਰ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਕੇਂਦਰ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਘੱਗਰ ਬੰਨ੍ਹ ਬਣਵਾਇਆ ਸੀ ਅਤੇ ਵਾਧੂ ਪਾਣੀ ਕਾਰਨ ਇਹ ਬੰਨ੍ਹ ਟੁੱਟਿਆ ਹੈ।
ਉਨ੍ਹਾਂ ਦੱਸਿਆ ਕਿ 138 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਨਾਬਾਰਡ ਕੋਲ ਹੈ। ਦੱਸ ਦੇਈਏ ਕਿ ਘੱਗਰ ਨਹਿਰ ‘ਚ ਪਏ ਪਾੜ ਕਾਰਨ ਸੰਗਰੂਰ ਅਤੇ ਪਟਿਆਲਾ ਜ਼ਿਲਿਆਂ ਦੇ ਪਿੰਡਾਂ ‘ਚ ਤਬਾਹੀ ਮਚ ਗਈ ਸੀ ਅਤੇ ਇਸ ਤੋਂ ਇਲਾਵਾ ਹਰਿਆਣਾ ਨੂੰ ਵੀ ਇਸ ਨਹਿਰ ਕਾਰਨ ਕਾਫੀ ਨੁਕਸਾਨ ਹੋਇਆ ਸੀ। ਘੱਗਰ ਦੇ ਪਾਣੀ ਨੇ ਕਿਸਾਨਾਂ ਦੀ ਫਸਲਾਂ ਰੋੜ੍ਹ ਦਿੱਤੀਆਂ, ਪਿੰਡਾਂ ਦੇ ਪਿੰਡ ਡੁੱਬ ਗਏ, ਰਿਹਾਇਸ਼ੀ ਇਲਾਕਿਆਂ ‘ਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕੁਝ ਦਿਨ ਪਹਿਲਾਂ ਘੱਗਰ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਗਿਆ ਸੀ।

Check Also

ਅਟਾਰੀ: ਬੀਐੱਸਐੱਫ ਨੇ ਸਰਹੱਦ ’ਤੇ ਪਾਕਿਸਤਾਨੀ ਡਰੋਨ ਡੇਗਿਆ, 3 ਕਿਲੋ ਹੈਰੋਇਨ ਬਰਾਮਦ

ਦਿਲਬਾਗ ਸਿੰਘ ਗਿੱਲ ਅਟਾਰੀ, 5 ਜੂਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐੱਸਐੱਫ ਦੀ 22ਵੀਂ ਬਟਾਲੀਅਨ ਦੇ ਜਵਾਨਾਂ …