Home / Punjabi News / ਡੱਲੇਵਾਲ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਬੈਠਣਗੇ ਮਰਨ ਵਰਤ ‘ਤੇ

ਡੱਲੇਵਾਲ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਬੈਠਣਗੇ ਮਰਨ ਵਰਤ ‘ਤੇ




ਖਨੌਰੀ ਬਾਰਡਰ ਵਿਖੇ ਸਰਵਣ ਸਿੰਘ ਪੰਧੇਰ ਸਮੇਤ ਸੀਨੀਅਰ ਕਿਸਾਨ ਆਗੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਅੱਜ ਸਵੇਰੇ ਮਰਨ ਵਰਤ ਉੱਤੇ ਬੈਠੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਜਬਰਨ ਹਿਰਾਸਤ ਵਿੱਚ ਲੈ ਲਿਆ ਅਤੇ ਲੁਧਿਆਣਾ ਡੀਐਮਸੀ ਵਿੱਚ ਦਾਖਲ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨ ਆਗੂ ਵਿੱਚ ਕਾਫੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਧੱਕੇ ਨਾਲ ਚੁੱਕਿਆ ਗਿਆ ਹੈ। ਉਨ੍ਹਾਂ ਨੇ ਹਸਪਤਾਲ ਵਿੱਚ ਹੀ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਡੱਲੇਵਾਲ ਜੀ ਨੇ ਸਾਨੂੰ ਕਿਹਾ ਕੀ ਜੋ ਮਰਨ ਵਰਤ ਮੈਂ ਇੱਥੇ ਸ਼ੁਰੂ ਕਰਨਾ ਸੀ ਉਹੀ ਮਰਨ ਵਰਤ ਮੈਂ ਇੱਥੇ ਹੀ ਸ਼ੁਰੂ ਕਰ ਦਿੱਤਾ ਹੈ। ਉਹ ਹਸਪਤਾਲ ਵਿੱਚ ਸਰਕਾਰ ਦਾ ਪਾਣੀ ਤੱਕ ਨਹੀਂ ਪੀਣਾ।ਇਸ ਦੇ ਨਾਲ ਖਨੌਰੀ ਬਾਰਡਰ ਉੱਤੇ ਬੈਠੇ ਕਿਸਾਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਅਜੇ ਤੱਕ ਅਧਿਕਾਰਿਤ ਤੌਰ ਉੱਤੇ ਕੋਈ ਬਿਆਨ ਨਹੀਂ ਦੇ ਰਹੀ, ਜੋ ਕੁਝ ਖਨੌਰੀ ਬਾਰਡਰ ਨੇ ਸਰਕਾਰ ਨੇ ਕੀਤਾ ਉਸ ਤੇ ਮੁੱਖ ਮੰਤਰੀ ਭਗਵੰਤ ਮਾਨ ਖੁੱਦ ਸਪੱਸ਼ਟੀਕਰਨ ਦੇਣ। ਕਿਸਾਨ ਆਗੂ ਨੇ ਐਲਾਨ ਕੀਤਾ ਹੈ ਕਿ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਹੁਣ ਖਨੌਰੀ ਬਾਰਡਰ ਉੱਤੇ ਮਰਨ ਵਰਤ ‘ਤੇ ਬੈਠਣਗੇ।






Previous articleChandigarh ਸੈਕਟਰ 26 ਵਿੱਚ ਕਲੱਬਾਂ ਦੇ ਬਾਹਰ ਹੋਏ ਧਮਾਕੇ



Source link

Check Also

ਮਨੀਪੁਰ: ਐੱਨਆਈਏ ਵੱਲੋਂ ਹਾਲੀਆ ਹਿੰਸਾ ਦੇ ਮਾਮਲਿਆਂ ਦੀ ਜਾਂਚ ਸ਼ੁਰੂ

ਨਵੀਂ ਦਿੱਲੀ, 26 ਨਵੰਬਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨੀਪੁਰ ਹਿੰਸਾ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦ …