Home / Punjabi News / ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਮਨਜ਼ੂਰ

ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਮਨਜ਼ੂਰ

ਨਵੀਂ ਦਿੱਲੀ, 11 ਜਨਵਰੀ

ਸਰਕਾਰ ਨੇ ਅੱਜ ਰੂਪੇਅ ਡੈਬਿਟ ਕਾਰਡ ਅਤੇ ਭੀਮ-ਯੂਪੀਆਈ (ਯੂਨੀਫਾਈਡ ਪੇਅਮੈਂਟ ਇੰਟਰਫੇਸ) ਰਾਹੀਂ ਘੱਟ ਰਕਮ ਦੇ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2600 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇੱਕ ਅਧਿਕਾਰਿਤ ਬਿਆਨ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀਸੀਈਏ) ਨੇ ਇਹ ਫ਼ੈਸਲਾ ਕੀਤਾ ਹੈ। ਯੋਜਨਾ ਤਹਿਤ, ਬੈਂਕਾਂ ਨੂੰ ਮੌਜੂਦਾ ਵਿੱਤੀ ਸਾਲ ਵਿੱਚ ਰੂਪੇਅ ਅਤੇ ਯੂਪੀਆਈ ਦੀ ਵਰਤੋਂ ਕਰ ਕੇ ‘ਪੁਆਇੰਟ ਆਫ ਸੇਲ’ (ਪੀਓਐੱਸ) ਯਾਨੀ ਦੁਕਾਨਾਂ ‘ਤੇ ਲੱਗੀ ਭੁਗਤਾਨ ਮਸ਼ੀਨ ਅਤੇ ਈ-ਕਾਮਰਸ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ। -ਪੀਟੀਆਈ


Source link

Check Also

ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

ਕਿਸ਼ਤਵਾੜ/ਜੰਮੂ, 30 ਮਾਰਚ ਜੰਮੂ-ਕਸ਼ਮੀਰ ਪੁਲੀਸ ਨੇ ਕਿਸ਼ਤਵਾੜ ਜ਼ਿਲ੍ਹੇ ‘ਚ ਭਗੌੜੇ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ …