Home / Punjabi News / ਡਿਜੀਟਲ ਮੀਡੀਆ ਦੇ ਲਈ ਗਾਈਡਲਾਈਨਜ- ਸੋ਼ਸ਼ਲ ਮੀਡੀਆ ‘ਤੇ ਗਲਤ ਕੰਟੈਂਟ 24 ਘੰਟਿਆਂ ‘ਚ ਹਟਾਇਆ ਜਾਵੇ

ਡਿਜੀਟਲ ਮੀਡੀਆ ਦੇ ਲਈ ਗਾਈਡਲਾਈਨਜ- ਸੋ਼ਸ਼ਲ ਮੀਡੀਆ ‘ਤੇ ਗਲਤ ਕੰਟੈਂਟ 24 ਘੰਟਿਆਂ ‘ਚ ਹਟਾਇਆ ਜਾਵੇ

ਡਿਜੀਟਲ ਮੀਡੀਆ ਦੇ ਲਈ ਗਾਈਡਲਾਈਨਜ- ਸੋ਼ਸ਼ਲ ਮੀਡੀਆ ‘ਤੇ ਗਲਤ ਕੰਟੈਂਟ 24 ਘੰਟਿਆਂ ‘ਚ ਹਟਾਇਆ ਜਾਵੇ

  ਓਟੀਟੀ ਉਪਰ ਕੰਟੈਂਟ ਉਮਰ ਦੇ ਹਿਸਾਬ ਨਾਲ ਦਿਖਾਇਆ ਜਾਵੇ

ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ , ਓਟੀਟੀ ਪਲੇਟਫਾਰਮ ਅਤੇ ਡਿਜੀਟਲ ਨਿਊਜ ਦੇ ਲਈ ਗਾਈਡਲਾਈਨਜ ਜਾਰੀ ਕੀਤੀਆਂ ਹਨ। ਸਰਕਾਰ ਨੇ ਕਿਹਾ ਕਿ ਆਲੋਚਨਾ ਅਤੇ ਸਵਾਲ ਉਠਾਉਣ ਦੀ ਆਜ਼ਾਦੀ ਹੈ, ਪਰ ਸੋਸ਼ਲ ਮੀਡੀਆ ਦੇ ਕਰੋੜਾਂ ਯੁਜਰਜ ਦੀ ਸਿ਼ਕਾਇਤ ਨਿਪਟਾਉਣ ਲਈ ਵੀ ਇੱਕ ਫੋਰਮ ਹੋਣਾ ਚਾਹੀਦਾ । ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਰ ਜੇ ਕੋਈ ਗਲਤ ਕੰਟੇਂਟ ਪਾਉਂਦਾ ਹੈ ਤਾਂ ਉਸ ਨੂੰ 24 ਘੰਟਿਆਂ ਦੇ ਵਿੱਚ ਹਟਾਇਆ ਜਾਵੇ।
ਉਹਨਾ ਕਿਹਾ ਕਿ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਗਲਤ ਟਵੀਟ ਜਾਂ ਕੰਟੈਂਟ ਪਹਿਲੀ ਵਾਰ ਕਿਸਨੇ ਪਾਇਆ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਓਟੀਟੀ ਅਤੇ ਡਿਜੀਟਲ ਨਿਊਜ ਪੋਰਟਲ ਦੇ ਬਾਰੇ ਕਿਹਾ ਕਿ ਇੱਥੇ ਖੁਦ ਨੂੰ ਨਿਯਮਿਤ ਕਰਨ ਦੀ ਵਿਵਸਥਾ ਹੋਵੇ । ਜਿਸ ਤਰ੍ਹਾਂ ਫਿਲਮਾਂ ਦੇ ਲਈ ਸੈਂਸਰ ਬੋਰਡ ਹੈ , ਉਸੇ ਤਰ੍ਹਾਂ ਦੀ ਵਿਵਸਥਾ ਓਟੀਟੀ ਦੇ ਲਈ ਹੋਵੇ । ਇਸ ਉਪਰ ਦਿਖਾਇਆ ਜਾਣ ਵਾਲਾ ਕੰਟੈਂਟ ਉਮਰ ਦੇ ਹਿਸਾਬ ਨਾਲ ਹੋਵੇ।
ਰਵਿਸੰ਼ਕਰ ਪ੍ਰਸਾਦ ਨੇ ਕਿਹਾ , ‘ ਸਾਡੇ ਸਾਹਮਣੇ ਸਿ਼ਕਾਇਤ ਆਈ ਸੀ ਕਿ ਸੋਸ਼ਲ ਮੀਡੀਆ ਕ੍ਰਿਮਿਨਲ , ਅਤਿਵਾਦੀ, ਹਿੰਸਾ ਫੇਲਾਉਣ ਵਾਲਿਆਂ ਨੂੰ ਪ੍ਰਮੋਟ ਕਰਨ ਦਾ ਪਲੇਟਫਾਰਮ ਬਣਾ ਗਿਆ ਹੈ। ਭਾਰਤ ਵਿੱਚ ਵਟਸਐਪ ਦੇ 50 ਕਰੋੜ ਵਰਤੋਕਾਰ ਹਨ। ਫੇਸਬੁੱਕ ਦੇ 41 ਕਰੋੜ ਵਰਤੋਕਾਰ ਹਨ, ਇੰਸਟਾਗ੍ਰਾਮ ਦੀ ਸੰਖਿਆ 21 ਕਰੋੜ ਅਤੇ ਟਵਿੱਟਰ ਉਪਰ 1.5 ਕਰੋੜ ਵਰਤੋਕਾਰ ਹਨ । ਇਹਨਾ ਸੋਸਲ ਮੀਡੀਆ ਦੇ ਗਲਤ ਇਸਤੇਮਾਲ ਅਤੇ ਫੇਕ ਨਿਊਜ ਦੀਆਂ ਸਿ਼ਕਾਇਤਾਂ ਆਈਆਂ ਹਨ। ਜਿਸ ਕਰਕੇ ਸਰਕਾਰ ਨੇ ਅਜਿਹੇ ਪਲੇਟਫਾਰਮਜ਼ ਲਈ ਗਾਈਡਲਾਈਨਜ ਤਿਆਰ ਕਰਨ ਦਾ ਫੈਸਲਾ ਲਿਆ ਹੈ।
ਸੋਸ਼ਲ ਮੀਡੀਆ ਲਈ ਨਿਯਮ
-ਸੋਸ਼ਲ ਮੀਡੀਆ ਕੰਪਨੀਆਂ ਦੇ ਯੁਜਰਸ ਦੀਆਂ ਸਿ਼ਕਾਇਤਾਂ ਦੇ ਲਈ ਇੱਕ ਅਧਿਕਾਰੀ ਰੱਖਣਾ ਹੋਵੇ ਅਤੇ ਉਸਦਾ ਨਾਂਮ ਵੀ ਦੱਸਣਾ ਹੋਵੇਗਾ।
ਇਸ ਅਧਿਕਾਰੀ ਨੂੰ 15 ਦਿਨਾਂ ਦੇ ਵਿੱਚ ਸਿ਼ਕਾਇਤ ਦਾ ਨਿਪਟਾਰਾ ਕਰਨਾ ਹੋਵੇਗਾ। ਅਸ਼ਲੀਲਤਾ ਦੇ ਮਾਮਲੇ ‘ਚ ਜੇ ਸਿ਼ਕਾਇਤ ਹੁੰਦੀ ਹੈ , ਤਾਂ 24 ਘੰਟੇ ਦੇ ਵਿੱਚ ਇਸ ਕੰਟੈਂਟ ਨੂੰ ਹਟਾਉਣਾ ਹੋਵੇਗਾ।
ਇਹਨਾਂ ਕੰਪਨੀਆਂ ਨੂੰ ਹਰ ਮਹੀਨੇ ਇੱਕ ਰਿਪੋਰਟ ਦੇਣੀ ਹੋਵੇਗੀ ਕਿ ਕਿੰਨੀਆਂ ਸਿ਼ਕਾਇਤਾਂ ਆਈਆਂ ਅਤੇ ਉਹਨਾਂ ਉਪਰ ਕੀ ਕਾਰਵਾਈ ਕੀਤੀ ਗਈ । ਸਿ਼ਕਾਇਤ ਉਪਰ 24 ਘੰਟੇ ਦੇ ਵਿੱਚ – ਵਿੱਚ ਧਿਆਨ ਦੇਣਾ ਹੋਵੇਗਾ ਅਤੇ 15 ਦਿਨਾਂ ‘ਚ ਨਿਪਟਾਰਾ ਕਰਨਾ ਹੋਵੇਗਾ।
ਕਿਸੇ ਵੀ ਅਫ਼ਵਾਹ ਜਾਂ ਗਲਤ ਕੰਟੈਂਟ ਨੂੰ ਪਹਿਲੀ ਵਾਰ ਕਿਸਨੇ ਪਾਇਆ , ਇਹ ਪਤਾ ਕਰਨਾ ਹੋਵੇਗਾ।
ਜੇ ਭਾਰਤ ਦੇ ਬਾਹਰ ਤੋਂ ਵੀ ਕੋਈ ਗਲਤ ਕੰਟੈਂਟ ਪੋਸਟ ਕਰਦਾ ਹੈ ਤਾਂ ਤੁਹਾਨੂੰ ਇਹ ਦੱਸਣਾ ਪਵੇਗਾ ਕਿ ਪਹਿਲੀ ਵਾਰ ਅਜਿਹਾ ਟਵੀਟ ਜਾਂ ਕੰਟੈਂਟ ਕਿਸੇ ਪਾਇਆ ।
ਜੇ ਤੁਸੀ ਕਿਸੇ ਸੋਸ਼ਲ ਮੀਡੀਆ ਯੂਜਰ ਦਾ ਕੰਟੈਂਟ ਹਟਾਉਣਾ ਹੈ ਤਾਂ ਉਸਦੀ ਵਜਾਅ ਦੱਸਣੀ ਹੋਵੇਗੀ ।
ਓਟੀਟੀ ਅਤੇ ਨਿਊਜ ਵੈੱਬਸਾਈਟਸ ਦ ਨੂੰ ਦੋ ਵਾਰ ਸੈਲਫ ਰੈਗੂਲੇਸ਼ਨ ਬਣਾਉਣਾ ਦਾ ਮੌਕਾ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਡਿਜੀਟਲ ਮੀਡੀਆ ਨਿਊਜ ਪੋਰਟਲ ਦੀ ਤਰ੍ਹਾਂ ਕਰੋੜਾਂ ਲੋਕ ਓਟੀਟੀ ਪਲੇਟਫਾਰਮ ਤੇ ਆ ਗਏ ਹਨ। ਜੋ ਪ੍ਰੈਸ ਵਿੱਚੋਂ ਆਉਂਦੇ ਹਨ ਉਹਨਾਂ ਨੂੰ ਪ੍ਰੈਸ ਕੌਸਲ ਵਾਲੇ ਕੋਡ ਨੂੰ ਫਾਲੋ ਕਰਨਾ ਪਵੇਗਾ ਪਰ ਡਿਜੀਟਲ ਮੀਡੀਆ ਲਈ ਇਹ ਬੰਧਨ ਨਹੀਂ । ਟੀਵੀ ਵਾਲੇ ਕੇਬਲ ਨੈਟਵਰਕ ਐਕਟ ਦੇ ਤਹਿਤ ਕੋਡ ਫਾਲੋ ਕਰਦੇ ਹਨ, ਪਰ ਓਟੀਟੀ ਪਲੇਟਫਾਰਮ ਲਈ ਕੋਈ ਅਜਿਹਾ ਨਿਯਮ ਨਹੀਂ । ਸਰਕਾਰ ਸੋਚਦੀ ਹੈ ਕਿ ਸਾਰੇ ਮੀਡੀਆ ਪਲੇਟਫਾਰਮ ਲਈ ਇੱਕ ਨਿਆਇਕ ਵਿਵਸਥਾ ਹੋਵੇ । ਕੁਝ ਨਿਯਮਾਂ ਦਾ ਪਾਲਣ ਹਰੇਕ ਨੂੰ ਕਰਨਾ ਹੋਵੇਗਾ ।
ਓਟੀਟੀ ਪਲੇਟਫਾਰਮ ਲਈ ਨਿਯਮ
ਓਟੀਟੀ ਪਲੇਟਫਾਰਮਜ ਲਈ ਇੱਕ ਪ੍ਰੋਗਰਾਮ ਕੋਡ ਆਵੇਗਾ ।
ਕੋਈ ਵੀ ਪ੍ਰੋਗਰਾਮ ਉਮਰ ਦੇ ਲਿਹਾਜ਼ ਨਾਲ ਦਿਖਾਇਆ ਜਾਵੇਗਾ ਮਤਲਬ ਜੇ ਪ੍ਰੋਗਰਾਮ ਵਿੱਚ ਅਡਲਟ ਸੀਨ ਹੋਵੇਗਾ ਤਾਂ ਉਸਨੂੰ ਬੱਚਿਆਂ ਨੂੰ ਨਾ ਦਿਖਾਇਆ ਜਾਵੇ।
ਓਟੀਟੀ ਕੰਪਨੀਆਂ ਨੂੰ 13+, 16+, ਅਤੇ ਏ ਕੈਟਾਗਿਰੀ ਦਾ ਵਰਗੀਕਰਨ ਕਰਨਾ ਹੋਵੇਗਾ।


Source link

Check Also

ਹਰਿਆਣਾ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ 4 ਵਿਦੇਸ਼ੀ ਪਿਸਤੌਲਾਂ ਸਣੇ ਗ੍ਰਿਫ਼ਤਾਰ

ਕਰਨਾਲ (ਹਰਿਆਣਾ), 1 ਅਕਤੂਬਰ ਅੰਬਾਲਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਯੂਨਿਟ ਨੇ ਅੱਜ ਇੱਥੇ ਸ਼ੂਗਰ …