
ਨਵੀਂ ਦਿੱਲੀ, 1 ਅਪਰੈਲ
ਭਾਰਤ ਦੇ ਦੌਰੇ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਉਨ੍ਹਾਂ ਦਾ ਮੁਲਕ ਸਹਿਯੋਗ ਜਾਰੀ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਉਹ ਆਪ ਤੈਅ ਕਰਦਾ ਹੈ। ਸ੍ਰੀ ਲਾਵਰੋਵ ਨੇ ਕਿਹਾ ਕਿ ਡਾਲਰ ਦੀ ਥਾਂ ਦੋਵੇਂ ਮੁਲਕ ਆਪੋ ਆਪਣੀ ਕਰੰਸੀ ਰਾਹੀਂ ਵਪਾਰ ਕਰਨ ਵੱਲ ਜਾਣ ਲਈ ਕੋਸ਼ਿਸ਼ਾਂ ਤੇਜ਼ ਕਰਨਗੇ। ਵੱਧ ਤੋਂ ਵੱਧ ਲੈਣ-ਦੇਣ ਕੌਮੀ ਕਰੰਸੀ ਵਿੱਚ ਕੀਤਾ ਜਾਵੇਗਾ ਤੇ ਡਾਲਰ ਨੂੰ ਹਸ਼ੀਏ ‘ਤੇ ਧੱਕ ਦਿੱਤਾ ਜਾਵੇਗਾ।
Source link