
ਨਵੀਂ ਦਿੱਲੀ, 21 ਫਰਵਰੀ
ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ 12 ਤੋਂ 18 ਸਾਲ ਦੇ ਬੱਚਿਆਂ ਦੇ ਕਰੋਨਾ ਰੋਕੂ ਟੀਕੇ ਕੋਰਬੇਵੈਕਸ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਟੀਕੇ ਬਣਾਉਣ ਵਾਲੇ ਬਾਇਓਲੋਜੀਕਲ ਈ. ਲਿਮਟਿਡ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿਚ ਉਕਤ ਉਮਰ ਦੇ ਬੱਚਿਆਂ ਵਿਚ ਕਰੋਨਾ ਵੈਕਸੀਨ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਹੈ। ਕੋਰਬੇਵੈਕਸ ਤੀਜਾ ਕਰੋਨਾ ਰੋਕੂ ਟੀਕਾ ਹੈ ਜਿਸ ਨੂੰ ਬੱਚਿਆਂ ‘ਤੇ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜ਼ਾਇਡਸ ਕੈਡਿਲਾ ਦੇ ਜ਼ੈਡਵਾਈ ਕੋਵ-ਡੀ ਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ।
Source link