Home / World / Punjabi News / ਡਰੱਗਜ਼ ਰੈਕੇਟ ਕੇਸ : ਜਗਦੀਸ਼ ਭੋਲਾ ਨੂੰ 10 ਸਾਲਾਂ ਦੀ ਸਜ਼ਾ

ਡਰੱਗਜ਼ ਰੈਕੇਟ ਕੇਸ : ਜਗਦੀਸ਼ ਭੋਲਾ ਨੂੰ 10 ਸਾਲਾਂ ਦੀ ਸਜ਼ਾ

ਮੋਹਾਲੀ – ਬਹੁਚਰਚਿਤ ਭੋਲਾ ਡਰੱਗਜ਼ ਕੇਸ ਵਿਚ ਅੱਜ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਜਗਦੀਸ਼ ਭੋਲਾ ਤੋਂ ਇਲਾਵਾ ਕਈ ਹੋਰਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਸ ਦੌਰਾਨ ਅਦਾਲਤ ਨੇ ਇਸ ਮਾਮਲੇ ਵਿਚ ਜਗਦੀਸ਼ ਭੋਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਜਗਦੀਸ਼ ਭੋਲਾ ਨੂੰ ਕੁੱਲ 22 ਸਾਲ ਦੀ ਸਜ਼ਾ ਸੁਣਾਈ ਹੈ। ਭੋਲਾ ਨੂੰ 2 ਮਾਮਲਿਆਂ ਵਿਚ 10-10 ਸਾਲ ਦੀ ਸਜਾ ਅਤੇ ਇਕ ਹੋਰ ਮਾਮਲੇ ਵਿਚ 2 ਸਾਲ ਦੀ ਸਜਾ ਸੁਣਾਈ ਗਈ ਹੈ। ਜਗਦੀਸ਼ ਭੋਲਾ ਦੀਆਂ ਇਹ ਸਜਾਵਾਂ ਬਰਾਬਰ ਚੱਲਣਗੀਆਂ ਅਤੇ ਉਸ ਨੂੰ ਜੇਲ ਵਿਚ 10 ਸਾਲ ਗੁਜਾਰਨੇ ਪੈਣਗੇ।
ਇਸ ਤੋਂ ਇਲਾਵਾ ਗੱਬਰ ਸਿੰਘ, ਅਨੂਪ ਸਿੰਘ ਕਾਹਲੋਂ ਕੁਲਵਿੰਦਰ ਰੌਕੀ ਤੇ ਸੁਦੇਸ਼ ਕੁਮਾਰ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ 6000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿਚ ਅੱਜ ਦੋਸ਼ੀਆਂ ਨੂੰ ਸੁਰੱਖਿਆ ਹੇਠ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਅਦਾਲਤ ਨੇ ਜਗਦੀਸ਼ ਭੋਲਾ ਸਮੇਤ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

Check Also

ਗੁਆਂਢ ‘ਚ ਹਮਲਾਵਰ ਕਾਰਵਾਈ ਨੇ ਦਿਖਾਈ ਭਾਰਤੀ ਫੌਜ ਦੀ ਤਾਕਤ: ਰਾਜਨਾਥ ਸਿੰਘ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ …

WP2Social Auto Publish Powered By : XYZScripts.com