Home / Punjabi News / ਡਰੋਨ ਵਰਗੀਆਂ ਚੀਜ਼ਾਂ ਨਜ਼ਰ ਆਉਣ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ 3 ਘੰਟਿਆਂ ਤੱਕ ਉਡਾਣ ਸੇਵਾਵਾਂ ਠੱਪ ਰਹੀਆਂ

ਡਰੋਨ ਵਰਗੀਆਂ ਚੀਜ਼ਾਂ ਨਜ਼ਰ ਆਉਣ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ 3 ਘੰਟਿਆਂ ਤੱਕ ਉਡਾਣ ਸੇਵਾਵਾਂ ਠੱਪ ਰਹੀਆਂ

ਅੰਮ੍ਰਿਤਸਰ, 28 ਅਗਸਤ
ਅੰਮ੍ਰਿਤਸਰ ਦੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਟਾਵਰ ਨੂੰ ਅਚਾਨਕ ਹਵਾਈ ਖੇਤਰ ਵਿੱਚ ‘ਡਰੋਨ’ ਵਰਗੀਆਂ 3 ਵਸਤੂਆਂ ਦਾ ਪਤਾ ਲੱਗਣ ਤੋਂ ਬਾਅਦ ਇੱਥੋਂ ਦੇ ਹਵਾਈ ਅੱਡੇ ’ਤੇ ਹਵਾਈ ਸੇਵਾ ਲਗਪਗ ਤਿੰਨ ਘੰਟੇ ਲਈ ਠੱਪ ਰਹੀ। ਇਸ ਘਟਨਾ ਨੇ ਉਸ ਸਮੇਂ ਹਵਾਈ ਅੱਡੇ ‘ਤੇ ਉਤਰਨ ਅਤੇ ਉਡਾਣ ਭਰਨ ਵਾਲੀਆਂ ਸਾਰੀਆਂ ਨਿਰਧਾਰਤ ਉਡਾਣਾਂ ਵਿਚ ਵਿਘਨ ਪਾ ਦਿੱਤਾ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ 10.10 ਵਜੇ ਵਾਪਰੀ ਅਤੇ ਕਰੀਬ ਤਿੰਨ ਘੰਟੇ ਤੱਕ ਡਰੋਨ ਵਰਗੀਆਂ ਵਸਤੂਆਂ ਦੀਆਂ ਗਤੀਵਿਧੀਆਂ ਚਲਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਰਾਤ 10.10 ਵਜੇ ਤੋਂ 12.45 ਵਜੇ ਤੱਕ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਮੁਅੱਤਲ ਰਿਹਾ, ਜਿਸ ਤੋਂ ਬਾਅਦ ਏਟੀਸੀ ਟਾਵਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।

The post ਡਰੋਨ ਵਰਗੀਆਂ ਚੀਜ਼ਾਂ ਨਜ਼ਰ ਆਉਣ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ 3 ਘੰਟਿਆਂ ਤੱਕ ਉਡਾਣ ਸੇਵਾਵਾਂ ਠੱਪ ਰਹੀਆਂ appeared first on Punjabi Tribune.


Source link

Check Also

ਭਾਰਤ-ਚੀਨ ਸਰਹੱਦ ’ਤੇ ਡਰੋਨਾਂ ਦੀ ਹਲਚਲ

ਸ਼ਿਮਲਾ, 7 ਅਕਤੂਬਰ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨਾਲ ਡਰੋਨ ਦੇਖੇ …