Home / Punjabi News / ਟੋਲ ਟੈਕਸ ਨੂੰ ਲੈ ਕੇ ਹੋਇਆ ਵਿਵਾਦ, ਸਕਿਓਰਿਟੀ ਗਾਰਡ ਦੇ ਸਿਰ ‘ਤੇ ਮਾਰਿਆ ਲੋਹੇ ਦਾ ਟਰੱਮ

ਟੋਲ ਟੈਕਸ ਨੂੰ ਲੈ ਕੇ ਹੋਇਆ ਵਿਵਾਦ, ਸਕਿਓਰਿਟੀ ਗਾਰਡ ਦੇ ਸਿਰ ‘ਤੇ ਮਾਰਿਆ ਲੋਹੇ ਦਾ ਟਰੱਮ

ਟੋਲ ਟੈਕਸ ਨੂੰ ਲੈ ਕੇ ਹੋਇਆ ਵਿਵਾਦ, ਸਕਿਓਰਿਟੀ ਗਾਰਡ ਦੇ ਸਿਰ ‘ਤੇ ਮਾਰਿਆ ਲੋਹੇ ਦਾ ਟਰੱਮ

ਬਹਾਦੁਰਗੜ੍ਹ— ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਾਦੁਰਗੜ੍ਹ ‘ਚ ਮੁਫ਼ਤ ‘ਚ ਟੋਲ ਪਾਰ ਕਰਨ ਨੂੰ ਲੈ ਕੇ ਸਕਿਓਰਿਟੀ ਗਾਰਡ ਨਾਲ 4 ਨੌਜਵਾਨ ਭਿੜ ਗਏ। ਚਾਰੋਂ ਨੌਜਵਾਨ ਇਕ ਕਾਰ ‘ਚ ਸਵਾਰ ਸਨ ਅਤੇ ਮੁਫ਼ਤ ‘ਚ ਟੋਲ ਪਾਰ ਕਰਨ ਦੀ ਜਿੱਦ ਕਰ ਰਹੇ ਸਨ। ਮਨ੍ਹਾ ਕਰਨ ‘ਤੇ ਗੁੱਸਾਏ ਨੌਜਵਾਨਾਂ ਨੇ ਸਕਿਓਰਿਟੀ ਗਾਰਡ ਦੇ ਸਿਰ ‘ਤੇ ਲੋਹੇ ਦਾ ਡਰੱਮ ਮਾਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਇਸ ਪੂਰੀ ਘਟਨਾ ਦੀ ਤਸਵੀਰ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈਹੈ। ਘਟਨਾ ਨੈਸ਼ਨਲ ਹਾਈਵੇਅ-9 ‘ਤੇ ਸਥਿਤ ਰੋਹਦ ਟੋਲ ਪਲਾਜ਼ਾ ਦੀ ਹੈ। ਹਮਲੇ ‘ਚ ਜ਼ਖਮੀ ਹੋਏ ਗਾਰਡ ਦੀ ਪਛਾਣ ਮਾਂਡੌਠੀ ਪਿੰਡ ਵਾਸੀ ਅਨਿਲ ਦੇ ਰੂਪ ‘ਚ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੁਫ਼ਤ ‘ਚ ਪਾਰ ਕਰਨਾ ਚਾਹੁੰਦੇ ਸਨ ਟੋਲ
ਮਿਲੀ ਜਾਣਕਾਰੀ ਅਨੁਸਾਰ ਇਰਟਿਗਾ ਕਾਰ ‘ਚ ਆਏ 4 ਨੌਜਵਾਨ ਮੁਫ਼ਤ ‘ਚ ਟੋਲ ਪਾਰ ਕਰਨ ਨੂੰ ਲੈ ਕੇ ਉੱਥੇ ਤਾਇਨਾਤ ਸਕਿਓਰਿਟੀ ਗਾਰਡ ਨਾਲ ਉਲਝ ਗਏ। ਮਨ੍ਹਾ ਕਰਨ ‘ਤੇ ਉਹ ਬਹਿਸ ਕਰਨ ਲੱਗੇ ਅਤੇ ਕੁੱਟਮਾਰ ਕਰਨ ਲੱਗੇ। ਇੰਨੇ ‘ਚ ਇਕ ਨੌਜਵਾਨ ਗਾਰਡ ਦੇ ਸਿਰ ‘ਤੇ ਲੋਹੇ ਦੇ ਡਰੱਮ ਨਾਲ ਹਮਲਾ ਕਰ ਦਿੱਤਾ। ਉਦੋਂ ਦੌੜਦੇ ਹੋਏ ਮੌਕੇ ‘ਤੇ ਪਹੁੰਚੇ ਟੋਲ ਕਰਮਚਾਰੀਆਂ ਨੇ 2 ਨੌਜਵਾਨਾਂ ਨੂੰ ਫੜ ਲਿਆ, ਜਦੋਂ ਕਿ 2 ਹੋਰ ਨੌਜਵਾਨ ਮੌਕੇ ਦਾ ਫਾਇਦਾ ਚੁੱਕ ਕੇ ਕਾਰ ਲੈ ਕੇ ਫਰਾਰ ਹੋ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਮਾਮਲੇ ‘ਚ ਫਰਾਰ ਹੋਰ ਦੋਹਾਂ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ।

Check Also

ਕਿਸਾਨ ਅੰਦੋਲਨ ਵਿਚਕਾਰ ਦੀ ਭਾਜਪਾ ਦੀ ਤਿਰੰਗਾ ਯਾਤਰਾ ਕਿਸੇ ਵੱਡੀ ਸ਼ਜਿਸ ਦਾ ਹਿੱਸਾ ?

ਕਿਸਾਨ ਅੰਦੋਲਨ ਵਿਚਕਾਰ ਦੀ ਭਾਜਪਾ ਦੀ ਤਿਰੰਗਾ ਯਾਤਰਾ ਕਿਸੇ ਵੱਡੀ ਸ਼ਜਿਸ ਦਾ ਹਿੱਸਾ ?

ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀਆਂ …