Home / Punjabi News / ਟੈਕਸਾਸ ਸਿਟੀ ਕੌਂਸਲ ਚੋਣਾਂ ਵਿੱਚ ਦੋ ਭਾਰਤੀ ਅਮਰੀਕੀਆਂ ਨੇ ਕੌਂਸਲ ਚੋਣਾਂ ਜਿੱਤੀਆ

ਟੈਕਸਾਸ ਸਿਟੀ ਕੌਂਸਲ ਚੋਣਾਂ ਵਿੱਚ ਦੋ ਭਾਰਤੀ ਅਮਰੀਕੀਆਂ ਨੇ ਕੌਂਸਲ ਚੋਣਾਂ ਜਿੱਤੀਆ




ਨਿਉਯਾਰਕ, 10 ਜੂਨ (ਰਾਜ ਗੋਗਨਾ)-  ਅਮਰੀਕਾ ਦੇ ਰਾਜ  ਟੈਕਸਾਸ ਵਿੱਚ ਦੋ ਭਾਰਤੀ ਅਮਰੀਕੀਆਂ ਨੇ ਕੌਂਸਲ ਚੋਣਾਂ ਜਿੱਤੀਆਂ ਹਨ। ਜਿੰਨਾਂ ਚ’ ਸੰਜੇ ਸਿੰਘਲ ਨੇ ਸ਼ੂਗਰਲੈਂਡ ਵਿੱਚ ਜ਼ਿਲ੍ਹਾ 2 ਕੌਂਸਲ ਚੋਣਾਂ ਵਿੱਚ ਆਪਣੀ ਸਾਥੀ ਭਾਰਤੀ ਅਮਰੀਕੀ ਨਾਸਿਰ ਹੁਸੈਨ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। ਸਿੰਘਲ ਨੂੰ 2,346 ਵੋਟਾਂ ਮਿਲੀਆਂ ਜਦੋਂ ਕਿ ਨਾਸਿਰ ਹੁਸੈਨ ਨੂੰ 777 ਵੋਟਾਂ ਮਿਲੀਆਂ। ਇਸੇ ਤਰ੍ਹਾਂ, ਇੱਕ ਹੋਰ ਭਾਰਤੀ ਅਮਰੀਕੀ, ਸੁੱਖ ਕੌਰ, ਨੇ ਸੈਨ ਐਂਟੋਨੀਓ ਵਿੱਚ ਜ਼ਿਲ੍ਹਾ 1 ਕੌਂਸਲ ਸੀਟ ‘ਤੇ ਆਪਣੀ ਵਿਰੋਧੀ, ਪੈਟੀ ਗਿਬਨਸ ਨੂੰ ਹਰਾਇਆ।ਫੋਰਟ ਬੈਂਡ ਕਾਉਂਟੀ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਕੌਰ ਨੂੰ 65 ਪ੍ਰਤੀਸ਼ਤ ਵੋਟ ਮਿਲੇ, ਜਦੋਂ ਕਿ ਗਿਬਨਸ ਨੂੰ 35 ਪ੍ਰਤੀਸ਼ਤ ਵੋਟ ਮਿਲੇ। ਇਸ ਮੌਕੇ ਸੰਜੇ ਸਿੰਘਲ ਅਤੇ ਸੁੱਖ ਕੌਰ ਨੇ ਵੋਟਰਾਂ ਦਾ ਧੰਨਵਾਦ ਕੀਤਾ। ਨਤੀਜੇ ਜਾਰੀ ਹੋਣ ਤੋਂ ਬਾਅਦ ਦੋਨੇ ਜੇਤੂ ਊਮੀਦਵਾਰਾ  ਨੇ ਕਿਹਾ ਕਿ ਉਹ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਾਰਦਰਸ਼ੀ ਸ਼ਾਸਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕਰਨਗੇ।






Previous articleਗੂਗਲ ਮੈਪ ਨੇ ਦਿੱਤਾ ਧੋਖਾ, ਨਿਰਮਾਣ ਅਧੀਨ ਅਧੂਰੇ ਫਲਾਈਓਵਰ ਤੋਂ ਡਿੱਗੀ ਕਾਰ
Next articleਮੁਹਾਲੀ ‘ਚ 6285 ਏਕੜ ਜ਼ਮੀਨ ਹੋਵੇਗੀ ਐਕੁਆਇਰ, ਬਣਨਗੇ 9 ਨਵੇਂ ਸੈਕਟਰ



Source link

Check Also

ਮੁਹਾਲੀ ‘ਚ 6285 ਏਕੜ ਜ਼ਮੀਨ ਹੋਵੇਗੀ ਐਕੁਆਇਰ, ਬਣਨਗੇ 9 ਨਵੇਂ ਸੈਕਟਰ

ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ ਮੁਹਾਲੀ ਵਿਚ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ …