Home / Punjabi News / ਟਵਿੱਟਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਫਾਲੋ ਕਰਦੇ ਨੇ ਐਲਨ ਮਸਕ

ਟਵਿੱਟਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਫਾਲੋ ਕਰਦੇ ਨੇ ਐਲਨ ਮਸਕ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 10 ਅਪਰੈਲ

ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ਨੇ ਆਪਣੀ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਮਸਕ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਅਕਤੀ ਹਨ। ਉਨ੍ਹਾਂ ਦੇ ਇਸ ਸੋਸ਼ਲ ਪਲੇਟਫਾਰਮ ‘ਤੇ 13.4 ਕਰੋੜ ਤੋਂ ਵੱਧ ਫਾਲੋਅਰਜ਼ ਹਨ। ਹਾਲਾਂਕਿ, ਉਹ ਸਿਰਫ਼ 134 ਵਿਅਕਤੀਆਂ ਨੂੰ ਹੀ ਟਵਿੱਟਰ ‘ਤੇ ਫਾਲੋ ਕਰਦੇ ਹਨ। ਟਵਿੱਟਰ ਦੇ ਸੀਈਓ ਮਸਕ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਟਿਮ ਕੁੱਕ, ਬਰਾਕ ਓਬਾਮਾ, ਸੱਤਿਆ ਨੰਡੇਲਾ ਅਤੇ ਗ੍ਰੇਟਾ ਥਨਬਰਗ ਨੂੰ ਵੀ ਫਾਲੋ ਕੀਤਾ ਜਾਂਦਾ ਹੈ।


Source link

Check Also

ਘਨੌਲੀ: ਪਿੰਡ ਬਿੱਕੋਂ ’ਚ ਐੱਸਡੀਐੱਮ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਪਰਾਲੀ ਨਾ ਸਾੜਨ ਲਈ ਮੰਗਿਆ ਸਹਿਯੋਗ

ਜਗਮੋਹਨ ਸਿੰਘ ਘਨੌਲੀ, 27 ਸਤੰਬਰ ਅੱਜ ਇਥੋਂ ਨੇੜਲੇ ਪਿੰਡ ਬਿੱਕੋਂ ਵਿਖੇ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ …