ਰਾਂਚੀ, 1 ਅਗਸਤ
ਭਾਰਤੀ ਜਨਤਾ ਪਾਰਟੀ ਦੇ 18 ਵਿਧਾਇਕਾਂ ਨੂੰ ਅਸਿਹਣਯੋਗ ਵਤੀਰੇ ਕਾਰਨ ਦੋ ਅਗਸਤ ਦੁਪਿਹਰ ਦੋ ਵਜੇ ਤੱਕ ਵਿਧਾਨ ਸਭ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸਦਨ ਤੋਂ ਬਾਹਰ ਜਾਣ ਤੋਂ ਨਾਂਹ ਕਰਨ ’ਤੇ ਮਾਰਸ਼ਲਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਵਿਧਾਨ ਸਭਾ ਦੇ ਸਪੀਕਰ ਰਬਿੰਦਰ ਨਾਥ ਮਹਤੋ ਨੇ ਇੱਕ ਦਿਨ ਪਹਿਲਾਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਮਾਰਸ਼ਲਾਂ ਦੁਆਰਾ ਬਾਹਰ ਕੱਢਣ ਦੇ ਵਿਰੋਧ ਵਿੱਚ ਸਦਨ ਵਿੱਚ ਹੰਗਾਮਾ ਕਰਨ ਤੋਂ ਬਾਅਦ ਭਾਜਪਾ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ। ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੇ 18 ਵਿਧਾਇਕਾਂ ਨੂੰ ਮੁਅੱਤਲ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਨ੍ਹਾਂ ਨੇ ਗੁੰਡਾਗਰਦੀ ਅਤੇ ਅਤੇ ਸਦਨ ਦੀ ਮਰਿਆਦਾ ਦਾ ਉਲੰਘਣ ਕੀਤਾ ਹੈ। ਵਿਰੋਧੀ ਧਿਰ ਦੇ ਆਗੂ ਅਮਰ ਕੁਮਾਰ ਬਾਉਰੀ ਨੇ ਦੋਸ਼ ਲਾਇਆ ਕਿ ਝਾਰਖੰਡ ਵਿਚ ਤਾਨਾਸ਼ਾਹੀ ਚੱਲ ਰਹੀ ਹੈ, ਭਾਜਪਾ ਵਿਧਾਇਕਾਂ ਨੇ ਸਦਨ ਵਿੱਚ ਬੰਬ ਨਹੀਂ ਸੁੱਟੇ ਜਿਵੇਂ 1929 ਵਿਚ ਦਿੱਲੀ ਵਿਧਾਨ ਸਭਾ ਵਿਚ ਕ੍ਰਾਂਤੀਕਾਰੀਆਂ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਝਾਰਖੰਡ ਮੁਕਤੀ ਮੋਰਚਾ ਸਰਕਾਰ ਦੇ ਕਹਿਣ ਤੇ ਭਾਜਪਾ ਵਿਧਾਇਕਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ। -ਪੀਟੀਆਈ
The post ਝਾਰਖੰਡ: ਭਾਜਪਾ ਦੇ 18 ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ appeared first on Punjabi Tribune.
Source link