Home / Punjabi News / ਜੰਮ-ਕਸ਼ਮੀਰ: ਬਾਂਦੀਪੋਰਾ ਜ਼ਿਲ੍ਹੇ ਵਿੱਚੋਂ ਹਥਿਆਰਾਂ ਦੀ ਖੇਪ ਬਰਾਮਦ

ਜੰਮ-ਕਸ਼ਮੀਰ: ਬਾਂਦੀਪੋਰਾ ਜ਼ਿਲ੍ਹੇ ਵਿੱਚੋਂ ਹਥਿਆਰਾਂ ਦੀ ਖੇਪ ਬਰਾਮਦ

ਸ੍ਰੀਨਗਰ, 30 ਸਤੰਬਰ

ਜੰਮੂੁ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚੋਂ ਅੱਜ ਸੁਰੱਖਿਆ ਬਲਾਂ ਨੇ 7 ਏਕੇ-47 ਰਾਈਫਲਾਂ ਸਣੇ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਗੋਲੀਸਿੱਕੇ ਦੀ ਖੇਪ ਬਰਾਮਦ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਇਹ ਖੇਪ ਉੱਤਰੀ ਕਸ਼ਮੀਰ ਜ਼ਿਲ੍ਹੇ ਵਿੱਚ ਗੁਰੇਜ਼ ਸੈਕਟਰ ਦੇ ਨੌਸ਼ਹਿਰਾ ਨਾਰਦ ਇਲਾਕੇ ਵਿੱਚੋਂ ਬਰਾਮਦ ਹੋਈ ਹੈ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਕੀਤਾ, ”ਬਾਂਦੀਪੋਰਾ ਪੁਲੀਸ ਅਤੇ ਫੌਜ ਨੇ ਬਾਂਦੀਪੋਰਾ ਦੇ ਗੁਰੇਜ਼ ਅਧੀਨ ਨੌਸ਼ਹਿਰਾ ਨਾਰਦ ਇਲਾਕੇ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀਸਿੱਕਾ ਬਰਾਮਦ ਕੀਤਾ। ਇਸ ਵਿੱਚ 7 ਏਕੇ-47 ਰਾਈਫਲਾਂ, 2 ਪਿਸਤੌਲ, 21 ਏਕੇ ਮੈਗਜ਼ੀਨ, 1190 ਕਾਰਤੂਸ, ਪਿਸਤੌਲਾਂ ਦੇ 132 ਕਾਰਤੂਸ, 13 ਹੱਥਗੋਲੇ ਅਤੇ ਇਤਰਾਜ਼ਯੋਗ ਦਸਤਾਵੇਜ਼ ਸ਼ਾਮਲ ਹਨ।” ਪੁਲੀਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਵੀਰਵਾਰ ਨੂੰ ਹੋਏ ਧਮਾਕਿਆਂ ਮਗਰੋਂ ਸੁਰੱਖਿਆ ਬਲਾਂ ਨੇ ਚੌਕਸੀ ਵਧਾਈ ਹੋਈ ਅਤੇ ਬੱਸਾਂ, ਕਾਰਾਂ ਤੇ ਹੋਰ ਯਾਤਰੀ ਵਾਹਨਾਂ ਸਣੇ ਵੱਖ ਵੱਖ ਥਾਈਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ


Source link

Check Also

ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਅਹਿਮਦਾਬਾਦ, 22 ਸਤੰਬਰ ਇੱਥੋਂ ਦੀ ਮੈਟਰੋਪੋਲੀਟਨ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ …