Home / World / Punjabi News / ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਤੋਂ ਲੰਘਣ ਲਈ ਹੱਥ ‘ਤੇ ਲਗਾਉਣੀ ਹੋਵੇਗੀ ਮੋਹਰ

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਤੋਂ ਲੰਘਣ ਲਈ ਹੱਥ ‘ਤੇ ਲਗਾਉਣੀ ਹੋਵੇਗੀ ਮੋਹਰ

ਸ਼੍ਰੀਨਗਰ—ਜੰਮੂ-ਕਸ਼ਮੀਰ ‘ਚ ਰਾਸ਼ਟਰੀ ਰਾਜਮਾਰਗ ‘ਤੇ ਯਾਤਰਾ ਕਰਨ ਲਈ ਲੋਕਾਂ ਨੂੰ ਆਪਣੇ ਹੱਥ ਤੇ ਮੋਹਰ ਲਗਾਉਣੀ ਪੈ ਰਹੀ ਹੈ। ਲੋਕਾਂ ਦੀ ਹਥੇਲੀ ‘ਤੇ ਮੈਜਿਸਟ੍ਰੇਟ ਵਲੋਂ ਮੋਹਰ ਲਗਾਈ ਜਾ ਰਹੀ ਹੈ। ਇਸ ਮੁੱਦੇ ‘ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਹੈ ਕਿ ਕੁਝ ਇਸ ਤਰ੍ਹਾਂ ਨਾਲ ਕਸ਼ਮੀਰ ਦੋ ਲੋਕਾਂ ਨੂੰ ਉਨ੍ਹਾਂ ਦੇ ਹਾਈਵੇ ਦੀ ਵਰਤੋਂ ਕਰਨ ਲਈ ਆਗਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਹੱਥ ‘ਤੇ ਸਟੈਂਪ ਲਗਾਈ ਜਾ ਰਹੀ ਹੈ ਅਤੇ ਲਿਖਿਆ ਜਾ ਰਿਹਾ ਹੈ। ਮੈਂ ਨਹੀਂ ਜਾਣਦਾ ਕੀ ਕਿੱਥੇ ਜਾਈਏ। ਮੈਂ ਲੋਕਾਂ ਨਾਲ ਅਪਮਾਨਜਨਕ, ਅਣਮਨੁੱਖੀ ਵਿਵਹਾਰ ‘ਤੇ ਨਾਰਾਜ਼ ਹਾਂ।
ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਸੂਬੇ ਦੇ ਅਨੰਤਨਾਗ ‘ਚ ਸਾਹਮਣੇ ਆਇਆ ਹੈ। ਬੀਤੇ ਦਿਨੀਂ ਹਫਤੇ ‘ਚ ਦੋ ਦਿਨ ਤੱਕ ਹਾਈਵੇ ਬੰਦ ਕਰਨ ਸੰਬੰਧੀ ਅਧਿਸੂਚਨਾ ਵੀ ਜਾਰੀ ਕੀਤੀ ਗਈ ਸੀ ਜਿਸ ਦਾ ਸੂਬੇ ਦੇ ਨੇਤਾਵਾਂ ਨੇ ਕਾਫੀ ਵਿਰੋਧ ਕੀਤਾ ਸੀ। ਅਧਿਸੂਚਨਾ ‘ਚ ਕਿਹਾ ਗਿਆ ਸੀ ਕਿ ਸ਼੍ਰੀਨਗਰ, ਕਾਜੀਗੁੰਡ, ਜਵਾਹਰ ਸੁਰੰਗ, ਬਨੀਹਾਲ ਅਤੇ ਰਾਮਬਨ ਤੋਂ ਹੋ ਕੇ ਲੰਘਣ ਵਾਲੇ ਬਾਰਾਮੁੱਲਾ-ਉਧਮਪੁਰ ਰਾਜਮਾਰਗ ‘ਤੇ ਨਾਗਰਿਕ ਆਵਾਜਾਈ ‘ਤੇ ਲੱਗਿਆ ਬੈਨ ਪ੍ਰਭਾਵੀ ਹੋਵੇਗਾ। ਇਹ ਪ੍ਰਤੀਬੰਧ ਦੋ ਦਿਨ ਸਵੇਰੇ 4 ਵਜੇ ਤੋਂ ਸ਼ਾਮਲ 5 ਵਜੇ ਤੱਕ ਲਾਗੂ ਰਹੇਗਾ। ਅਧਿਕਾਰੀ ਨੇ ਕਿਹਾ ਕਿ ਇਹ ਕਦਮ ਲੋਕਸਭਾ ਚੋਣ ਪ੍ਰਕਿਰਿਆ ਦੇ ਦੌਰਾਨ ਸੁਰੱਖਿਆ ਫੋਰਸਾਂ ਦੇ ਕਾਫਿਲੇ ‘ਤੇ ਫਿਦਾਈਨ ਅੱਤਵਾਦੀ ਹਮਲਿਆਂ ਦੇ ਖਤਰੇ ਨੂੰ ਖਤਮ ਕਰਨ ਲਈ ਚੁੱਕਿਆ ਜਾ ਰਿਹਾ ਹੈ।

Check Also

ਕਾਰਪੋਰੇਟ ਟੈਕਸ ਘਟਾਉਣ ‘ਤੇ ਰਾਹੁਲ ਦਾ ਤੰਜ਼, ਬੁਰੀ ਆਰਥਿਕ ਹਾਲਤ ਨਹੀਂ ਲੁੱਕ ਸਕਦੀ

ਨਵੀਂ ਦਿੱਲੀ— ਕੇਂਦਰ ਸਰਕਾਰ ਵਲੋਂ ਕਾਰਪੋਰੇਟ ਟੈਕਸ ਘਟਾਏ ਜਾਣ ਦੇ ਫੈਸਲੇ ‘ਤੇ ਕਾਂਗਰਸ ਨੇਤਾ ਰਾਹੁਲ …

WP2Social Auto Publish Powered By : XYZScripts.com