Home / World / Punjabi News / ਜੰਮੂ-ਕਸ਼ਮੀਰ ‘ਚ ਇਸ ਸਾਲ ਸੁਰੱਖਿਆ ਫੋਰਸ ਨੇ ਢੇਰ ਕੀਤੇ 230 ਅੱਤਵਾਦੀ

ਜੰਮੂ-ਕਸ਼ਮੀਰ ‘ਚ ਇਸ ਸਾਲ ਸੁਰੱਖਿਆ ਫੋਰਸ ਨੇ ਢੇਰ ਕੀਤੇ 230 ਅੱਤਵਾਦੀ

ਨਵੀਂ ਦਿੱਲੀ— ਜੰਮੂ-ਕਸ਼ਮੀਰ ਵਿਚ ਸੁਰੱਖਿਆ ਫੋਰਸ ਨੇ ਇਸ ਸਾਲ ਹੁਣ ਤਕ 230 ਤੋਂ ਵਧ ਅੱਤਵਾਦੀਆਂ ਨੂੰ ਮਾਰਿਆ ਹੈ, ਜਦਕਿ ਪਥਰਾਅ ਦੀਆਂ ਘਟਨਾਵਾਂ ਵਿਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ‘ਚ ਕਮੀ ਆਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 25 ਜੂਨ ਤੋਂ 14 ਸਤੰਬਰ ਵਿਚਾਲੇ ਕਰੀਬ 51 ਅੱਤਵਾਦੀ ਮਾਰ ਗਏ, ਜਦਕਿ 15 ਸਤੰਬਰ ਤੋਂ 5 ਦਸੰਬਰ ਵਿਚਾਲੇ 85 ਅੱਤਵਾਦੀ ਢੇਰ ਕੀਤੇ ਗਏ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਹੁਣ ਤਕ 232 ਅੱਤਵਾਦੀ ਮਾਰੇ ਗਏ, ਜਦਕਿ ਵਿਦੇਸ਼ੀਆਂ ਸਮੇਤ 240 ਅੱਤਵਾਦੀ ਕਸ਼ਮੀਰ ਘਾਟੀ ਵਿਚ ਸਰਗਰਮ ਹਨ।
ਇਸ ਸਾਲ 25 ਜੂਨ ਤੋਂ 14 ਸਤੰਬਰ ਵਿਚਾਲੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਸੁਰੱਖਿਆ ਕਰਮਚਾਰੀਆਂ ਸਮੇਤ 8 ਲੋਕਾਂ ਦੀ ਜਾਨ ਗਈ, ਜਦਕਿ ਜਵਾਨਾਂ ਸਮੇਤ 216 ਹੋਰ ਜ਼ਖਮੀ ਹੋਏ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ 80 ਦਿਨ ਯਾਨੀ ਕਿ 15 ਸਤੰਬਰ ਤੋਂ 5 ਦਸੰਬਰ ਵਿਚਾਲੇ ਇਨ੍ਹਾਂ ਘਟਨਾਵਾਂ ‘ਚ ਸਿਰਫ 2 ਲੋਕਾਂ ਦੀ ਮੌਤ ਹੋਈ, ਜਦਕਿ 170 ਹੋਰ ਜ਼ਖਮੀ ਹੋਏ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਭਾਜਪਾ ਵਲੋਂ ਮਹਿਬੂਬਾ ਮੁਫਤੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਅਤੇ 19 ਜੂਨ ਨੂੰ ਸੂਬੇ ਵਿਚ ਰਾਜਪਾਲ ਸ਼ਾਸਨ ਲਗਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ ਦੀ ਸੁਰੱਖਿਆ ਸਥਿਤੀ ਵਿਚ ਸੁਧਾਰ ਆਇਆ ਹੈ।

Check Also

ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਨਵੀਂ ਦਿੱਲੀ— ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਯਾਨੀ ਕਿ ਅੱਜ …

WP Facebook Auto Publish Powered By : XYZScripts.com