Home / Punjabi News / ਜੈਸ਼ੰਕਰ ਵੱਲੋਂ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਜੈਸ਼ੰਕਰ ਵੱਲੋਂ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਬਿਊਨਸ ਆਇਰਸ, 26 ਅਗਸਤ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼ ਨਾਲ ਮੁਲਾਕਾਤ ਕੀਤੀ ਅਤੇ ਵਪਾਰਕ ਸਬੰਧਾਂ ਨੂੰ ਹੋਰ ਟਿਕਾਊ ਬਣਾਉਣ ਦੇ ਤਰੀਕਿਆਂ ਸਮੇਤ ਰੱਖਿਆ ਅਤੇ ਪਰਮਾਣੂ ਊਰਜਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦੀ ਸੰਭਾਵਨਾ ਬਾਰੇ ਵਿਚਾਰ-ਚਰਚਾ ਕੀਤੀ। ਜੈਸ਼ੰਕਰ ਤਿੰਨ ਲਾਤੀਨੀ ਅਮਰੀਕੀ ਦੇਸ਼ਾਂ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਦੇ ਆਖਰੀ ਪੜਾਅ ‘ਤੇ ਵੀਰਵਾਰ ਨੂੰ ਅਰਜਨਟੀਨਾ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਵਿੱਤ ਮੰਤਰੀ ਸਰਜੀਓ ਮਾਸਾ ਨਾਲ ਵੀ ਮੁਲਾਕਾਤ ਕੀਤੀ। ਇਸ ਬਾਰੇ ਉਨ੍ਹਾਂ ਟਵੀਟ ਕੀਤਾ, ”ਅਰਜਨਟੀਨਾ ਦੇ ਵਿੱਤ ਮੰਤਰੀ ਸਰਜੀਓ ਮਾਸਾ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਆਰਥਿਕ ਸਹਿਯੋਗ ਵਧਾਉਣ ਲਈ ਉਨ੍ਹਾਂ ਦਾ ਹਾਂ-ਪੱਖੀ ਨਜ਼ਰੀਆ ਸ਼ਲਾਘਾਯੋਗ ਹੈ।”

ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਜੈਸ਼ੰਕਰ ਨੇ ਕਿਹਾ, ”ਮੇਰਾ ਸਵਾਗਤ ਕਰਨ ਲਈ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼ ਦਾ ਧੰਨਵਾਦ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ।” ਦੋਵਾਂ ਆਗੂਆਂ ਨੇ ਵਪਾਰਕ ਸਬੰਧ ਹੋਰ ਟਿਕਾਊ ਬਣਾਉਣ ਅਤੇ ਊਰਜਾ ਤੇ ਖੁਰਾਕ ਸੁਰੱਖਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਰਮਾਣੂ ਊਰਜਾ ਖੇਤਰ ਦੇ ਨਾਲ ਰੱਖਿਆ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵੀ ਗੱਲਬਾਤ ਕੀਤੀ ਗਈ।

ਜ਼ਿਕਰਯੋਗ ਹੈ ਕਿ ਜੈਸ਼ੰਕਰ ਦੱਖਣੀ ਅਮਰੀਕਾ ਦੀ ਪਹਿਲੀ ਅਧਿਕਾਰਤ ਯਾਤਰਾ ‘ਤੇ ਹਨ। ਉਹ ਪੈਰਾਗੁਏ ਅਤੇ ਬ੍ਰਾਜ਼ੀਲ ਦਾ ਦੌਰਾ ਪਹਿਲਾਂ ਹੀ ਕਰ ਚੁੱਕੇ ਹਨ। -ਪੀਟੀਆਈ


Source link

Check Also

ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

ਕਿਸ਼ਤਵਾੜ/ਜੰਮੂ, 30 ਮਾਰਚ ਜੰਮੂ-ਕਸ਼ਮੀਰ ਪੁਲੀਸ ਨੇ ਕਿਸ਼ਤਵਾੜ ਜ਼ਿਲ੍ਹੇ ‘ਚ ਭਗੌੜੇ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ …