Breaking News
Home / Punjabi News / ਜੇ ਸਿੱਧੂ ‘ਚ ਅਣਖ ਬਾਕੀ ਹੈ ਤਾਂ ਕਾਂਗਰਸ ਤੋਂ ਵੀ ਦੇਵੇ ਅਸਤੀਫਾ:ਗਰੇਵਾਲ

ਜੇ ਸਿੱਧੂ ‘ਚ ਅਣਖ ਬਾਕੀ ਹੈ ਤਾਂ ਕਾਂਗਰਸ ਤੋਂ ਵੀ ਦੇਵੇ ਅਸਤੀਫਾ:ਗਰੇਵਾਲ

ਜੇ ਸਿੱਧੂ ‘ਚ ਅਣਖ ਬਾਕੀ ਹੈ ਤਾਂ ਕਾਂਗਰਸ ਤੋਂ ਵੀ ਦੇਵੇ ਅਸਤੀਫਾ:ਗਰੇਵਾਲ

ਲੁਧਿਆਣਾ —ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਮੰਤਰੀ ਮੰਡਲ ‘ਚੋਂ ਦਿੱਤਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਨਵਜੋਤ ਸਿੰਘ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਲੁਧਿਆਣਾ ਤੋਂ ਸੀਨੀਅਰ ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਨੇ ਵੀ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਧੂ ‘ਚ ਥੋੜੀ ਜਿਹੀ ਵੀ ਅਣਖ ਬਚੀ ਹੈ ਤਾਂ ਉਨ੍ਹਾਂ ਨੂੰ ਹੁਣ ਕਾਂਗਰਸ ਪਾਰਟੀ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਅੱਗੇ ਬੋਲਦੇ ਹੋਏ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣਾ ਮਹਿਕਮੇ ਨੂੰ ਸੰਭਾਲਣ ‘ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ। ਗਰੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਪਾਰਟੀ ‘ਚ ਟਿੱਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਿਸ ਨੂੰ ਪੰਜਾਬ ਕੈਬਨਿਟ ਦੇ ਅਹੁਦੇ ਤੇ ਨਹੀਂ ਰਹਿਣ ਦਿੱਤਾ, ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਕਿਵੇਂ ਬਣਾਇਆ ਜਾ ਸਕਦਾ ਹੈ।

Check Also

ਮੈਂ ਪੰਜਾਬ ਦਾ ਨੰਬਰ ਇਕ ਆਗੂ: ਕੈਪਟਨ ਅਮਰਿੰਦਰ ਸਿੰਘ

ਮੈਂ ਪੰਜਾਬ ਦਾ ਨੰਬਰ ਇਕ ਆਗੂ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 6 ਦਸੰਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਦੇ …