Home / Punjabi News / ਜੇ ਭਾਜਪਾ ਮੁੜ ਸੱਤਾ ’ਚ ਆਈ ਤਾਂ ਐੱਲਪੀਜੀ ਸਿਲੰਡਰ ਦੀ ਕੀਮਤ 2000 ਰੁਪਏ ਹੋ ਜਾਵੇਗੀ: ਮਮਤਾ

ਜੇ ਭਾਜਪਾ ਮੁੜ ਸੱਤਾ ’ਚ ਆਈ ਤਾਂ ਐੱਲਪੀਜੀ ਸਿਲੰਡਰ ਦੀ ਕੀਮਤ 2000 ਰੁਪਏ ਹੋ ਜਾਵੇਗੀ: ਮਮਤਾ

ਝਾਰਗ੍ਰਾਮ (ਪੱਛਮੀ ਬੰਗਾਲ), 29 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਜੇ ਕੇਂਦਰ ਵਿੱਚ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਸਰਕਾਰ ਹਰੇਕ ਐੱਲਪੀਜੀ ਸਿਲੰਡਰ ਦੀ ਕੀਮਤ ਵਧਾ ਕੇ 2000 ਰੁਪਏ ਕਰ ਦੇਵੇਗੀ। ਬੈਨਰਜੀ ਨੇ ਇੱਥੇ ਝਾਰਗ੍ਰਾਮ ਜ਼ਿਲ੍ਹੇ ਵਿੱਚ ਸਰਕਾਰੀ ਸਮਾਗਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਜੇ ਭਾਜਪਾ)ਚੋਣਾਂ ਜਿੱਤ ਜਾਂਦੀ ਹੈ ਤਾਂ ਉਹ ਐੱਲਪੀਜੀ ਸਿਲੰਡਰ ਦੀ ਕੀਮਤ 1,500 ਰੁਪਏ ਜਾਂ 2,000 ਰੁਪਏ ਕਰ ਸਕਦੀ ਹੈ। ਅਜਿਹਾ ਹੋਣ ’ਤੇ ਸਾਨੂੰ ਅੱਗ ਜਲਾਉਣ ਲਈ ਲਕੜੀਆਂ ਇਕੱਠੀਆਂ ਕਰਨ ਦੀ ਪੁਰਾਣੀ ਪ੍ਰਥਾ ਨੂੰ ਅਪਣਾਉਣਾ ਪਵੇਗਾ।’

The post ਜੇ ਭਾਜਪਾ ਮੁੜ ਸੱਤਾ ’ਚ ਆਈ ਤਾਂ ਐੱਲਪੀਜੀ ਸਿਲੰਡਰ ਦੀ ਕੀਮਤ 2000 ਰੁਪਏ ਹੋ ਜਾਵੇਗੀ: ਮਮਤਾ appeared first on Punjabi Tribune.


Source link

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …