Home / Punjabi News / ਜੇ ਗਹਿਲੋਤ ਕਾਂਗਰਸ ਪ੍ਰਧਾਨ ਬਣੇ ਤਾਂ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ

ਜੇ ਗਹਿਲੋਤ ਕਾਂਗਰਸ ਪ੍ਰਧਾਨ ਬਣੇ ਤਾਂ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ

ਕੋਚੀ, 22 ਸਤੰਬਰ

ਰਾਹੁਲ ਗਾਂਧੀ ਨੇ ਅੱਜ ਕੋਚੀ ਵਿਚ ਪਾਰਟੀ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰਾਂ ਨੂੰ ਸਪਸ਼ਟ ਸਲਾਹ ਦਿੱਤੀ। ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ ਸਣੇ ਦੋਵੇਂ ਅਹੁਦੇ ਰੱਖਣ ਦੀ ਇੱਛਾ ਸਬੰਧੀ ਕਿਹਾ ਕਿ ਉਦੈਪੁਰ ਸੰਮੇਲਨ ਵਿਚ ਇਕ ਵਿਅਕਤੀ ਇਕ ਅਹੁਦਾ ਰੱਖਣ ਦਾ ਫੈਸਲਾ ਹੋਇਆ ਸੀ ਤੇ ਉਹ ਉਸ ‘ਤੇ ਕਾਇਮ ਹਨ। ਇਸ ਤੋਂ ਪਹਿਲਾਂ ਗਹਿਲੋਤ ਨੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਇਨ੍ਹਾਂ ਸ਼ਰਤਾਂ ਤਹਿਤ ਨਹੀਂ ਆਉਂਦਾ। ਦੂਜੇ ਪਾਸੇ ਰਾਹੁਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਜਥੇਬੰਦਕ ਅਹੁਦਾ ਨਹੀਂ ਹੈ ਬਲਕਿ ਵਿਚਾਰਧਾਰਾ ਹੈ ਤੇ ਇਹ ਅਹੁਦਾ ਇਕ ਵਿਸ਼ਵਾਸ ਪ੍ਰਣਾਲੀ ਹੈ।


Source link

Check Also

ਸੇਵਾਮੁਕਤ ਜੱਜਾਂ ਨੇ ਦੇਸ਼ ਦੀ ਸਾਲਸੀ ਪ੍ਰਣਾਲੀ ਜਕੜੀ ਰੱਖੀ: ਧਨਖੜ

ਨਵੀਂ ਦਿੱਲੀ, 2 ਦਸੰਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੇਵਾਮੁਕਤ ਜੱਜਾਂ ਨੇ …