Home / World / Punjabi News / ਜੇ. ਐੱਨ. ਯੂ. ਦੇਸ਼ ਵਿਰੋਧੀ ਨਾਅਰੇਬਾਜ਼ੀ ਕੇਸ ‘ਚ ਪੁਲਸ ਨੇ ਦਾਇਰ ਕੀਤਾ ਦੋਸ਼ ਪੱਤਰ

ਜੇ. ਐੱਨ. ਯੂ. ਦੇਸ਼ ਵਿਰੋਧੀ ਨਾਅਰੇਬਾਜ਼ੀ ਕੇਸ ‘ਚ ਪੁਲਸ ਨੇ ਦਾਇਰ ਕੀਤਾ ਦੋਸ਼ ਪੱਤਰ

ਨਵੀਂ ਦਿੱਲੀ — ਦਿੱਲੀ ਪੁਲਸ ਨੇ 2016 ਵਿਚ ਦਰਜ ਦੇਸ਼ ਧਰੋਹ ਦੇ ਮਾਮਲੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨਈਆ ਕੁਮਾਰ ਵਿਰੁੱਧ ਸੋਮਵਾਰ ਨੂੰ ਦੋਸ਼ ਪੱਤਰ ਦਾਇਰ ਕੀਤਾ। ਦੱਸਣਯੋਗ ਹੈ ਕਿ ਦੇਸ਼ ਵਿਰੋਧੀ ਨਾਅਰੇਬਾਜ਼ੀ ਕੇਸ ਵਿਚ ਕਨਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਸਮੇਤ 10 ਦੋਸ਼ੀਆਂ ਵਿਰੁੱਧ ਦਿੱਲੀ ਪੁਲਸ ਨੇ ਦੋਸ਼ ਪੱਤਰ ਦਾਇਰ ਕੀਤਾ ਹੈ।
ਪਟਿਆਲਾ ਹਾਊਸ ਕੋਰਟ ਵਿਚ ਦਾਇਰ 1200 ਪੰਨਿਆਂ ਦੇ ਇਸ ਦੋਸ਼ ਪੱਤਰ ‘ਤੇ ਕੋਰਟ ਮੰਗਲਵਾਰ ਨੂੰ ਸੁਣਵਾਈ ਕਰੇਗਾ। 1200 ਪੰਨਿਆਂ ਦੇ ਇਸ ਦੋਸ਼ ਪੱਤਰ ‘ਚ ਕਨਈਆ ਅਤੇ ਹੋਰ ਦੋਸ਼ੀਆਂ ਵਲੋਂ ਲਾਏ ਗਏ 12 ਨਾਅਰਿਆਂ ਦੀ ਲਿਸਟ ਵੀ ਸ਼ਾਮਲ ਕੀਤੀ ਹੈ। ਇਨ੍ਹਾਂ ਵਿਚ ”ਅਸੀਂ ਲੈ ਕੇ ਰਹਾਂਗੇ ਆਜ਼ਾਦੀ… ਭਾਰਤ ਤੇਰੇ ਟੁੱਕੜੇ ਹੋਣਗੇ… ਕਸ਼ਮੀਰ ਦੀ ਆਜ਼ਾਦੀ ਤਕ ਜੰਗ ਰਹੇਗੀ…” ਆਦਿ ਨਾਅਰੇ ਸ਼ਾਮਲ ਹਨ। ਇਸ ਮਾਮਲੇ ਦੇ ਗਵਾਹਾਂ ਦੇ ਬਿਆਨ ਸੀ. ਆਰ. ਪੀ. ਸੀ. ਦੀ ਧਾਰਾ ਤਹਿਤ ਦਰਜ ਕੀਤੇ ਗਏ ਹਨ ਕਿ ਬਿਆਨ ਪਲਟਣ ‘ਤੇ ਉਨ੍ਹਾਂ ਨੂੰ ਸਜ਼ਾ ਮਿਲ ਸਕਦੀ ਹੈ। ਪੁਲਸ ਨੇ ਇਸ ਦੇ ਨਾਲ ਹੀ ਫੋਰੈਂਸਿਕ ਅਤੇ ਫੇਸਬੁੱਕ ਡਾਟਾ ਜ਼ਰੀਏ ਵੀ ਸਬੂਤ ਇਕੱਠੇ ਕੀਤੇ ਹਨ।
ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਪੁਲਸ ਦੋਸ਼ ਪੱਤਰ ਨੂੰ ਇਕ ਬਕਸੇ ਵਿਚ ਲੈ ਕੇ ਪਟਿਆਲਾ ਹਾਊਸ ਕੋਰਟ ‘ਚ ਪਹੁੰਚੀ। ਰਿਪੋਰਟ ਮੁਤਾਬਕ ਦੋਸ਼ ਪੱਤਰ 1200 ਪੰਨਿਆਂ ਦੇ ਹਨ। ਓਧਰ ਕਨਈਆ ਨੇ ਕਿਹਾ ਕਿ ਉਸ ਨੂੰ ਨਿਆਪਾਲਿਕਾ ਵਿਚ ਪੂਰਾ ਯਕੀਨ ਹੈ। 3 ਸਾਲ ਬਾਅਦ ਚੋਣਾਂ ਤੋਂ ਪਹਿਲਾਂ ਦੋਸ਼ ਪੱਤਰ ਦਾਇਰ ਕਰਨ ਪਿੱਛੇ ਸਿਆਸੀ ਮੰਸ਼ਾ ਹੈ। ਇੱਥੇ ਦੱਸ ਦੇਈਏ ਕਿ ਜੇ. ਐੱਨ. ਯੂ. ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਵਿਰੁੱਧ ਕਾਫੀ ਹੰਗਾਮਾ ਹੋਇਆ ਸੀ। ਕਨਈਆ ਦੀ ਗ੍ਰਿਫਤਾਰੀ ਦਾ ਵੀ ਉਨ੍ਹਾਂ ਦਿਨੀਂ ਕਾਫੀ ਵਿਰੋਧ ਹੋਇਆ ਅਤੇ ਕਈ ਵਿਦਿਆਰਥੀ ਸੰਗਠਨ ਇਸ ਦੇ ਵਿਰੁੱਧ ਸੜਕਾਂ ‘ਤੇ ਉਤਰ ਆਏ ਸਨ।

Check Also

ਮੋਦੀ ਭਾਜਪਾ ਆਗੂਆਂ ਦੇ ਵਿਗੜੇ ਬੋਲਾਂ ਦੇ ਮੁੱਦੇ ‘ਤੇ ਕਦੋਂ ਬੋਲਣਗੇ: ਚਿਦਾਂਬਰਮ

ਨਵੀਂ ਦਿੱਲੀ–ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਲੋਕ ਸਭਾ ਦੀਆਂ ਚੋਣਾਂ ‘ਚ ਵਾਰ-ਵਾਰ ਬਾਲਾਕੋਟ …

WP Facebook Auto Publish Powered By : XYZScripts.com