Home / Punjabi News / ਜੇਲ ਸੁਪਰਡੈਂਟ ‘ਤੇ ਰਾਮ ਰਹੀਮ ਨਾਲ ਮਿਲੀਭੁਗਤ ਕਰ ਕੇ ਕਾਂਗਰਸ ਦੇ ਪੱਖ ‘ਚ ਵੋਟਿੰਗ ਲਈ ਧਮਕਾਉਣ ਦਾ ਦੋਸ਼

ਜੇਲ ਸੁਪਰਡੈਂਟ ‘ਤੇ ਰਾਮ ਰਹੀਮ ਨਾਲ ਮਿਲੀਭੁਗਤ ਕਰ ਕੇ ਕਾਂਗਰਸ ਦੇ ਪੱਖ ‘ਚ ਵੋਟਿੰਗ ਲਈ ਧਮਕਾਉਣ ਦਾ ਦੋਸ਼

ਰੋਹਤਕ-ਸੁਨਾਰੀਆ ਜੇਲ ਸੁਪਰਡੈਂਟ ‘ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮਿਲੀ ਭੁਗਤ ਕਰ ਕੇ ਕੈਦੀਆਂ ਅਤੇ ਕਰਮਚਾਰੀਆਂ ਨੂੰ ਕਾਂਗਰਸ ਦੇ ਪੱਖ ‘ਚ ਵੋਟ ਪਾਉਣ ਲਈ ਧਮਕਾਉਣ ਦਾ ਦੋਸ਼ ਲੱਗਿਆ ਹੈ। ਹਰਿਆਣਾ ਸੂਬਾ ਕਮਿਸ਼ਨ ਨੇ ਇਸ ਮਾਮਲੇ ‘ਤੇ ਨੋਟਿਸ ਲੈਂਦੇ ਹੋਏ ਜਾਂਚ ਦਾ ਆਦੇਸ਼ ਦਿੱਤਾ ਹੈ। ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਐੱਸ. ਡੀ. ਐੱਮ. ਸਾਂਪਲਾ ਅਤੇ ਡੀ. ਐੱਸ. ਪੀ. ਰੋਹਤਕ ਨੂੰ ਸੌਂਪ ਦਿੱਤਾ। ਜਾਂਚ ‘ਚ ਦੋਸ਼ੀ ਸਾਬਤ ਹੋਣ ‘ਤੇ ਜੇਲ ਸੁਪਰਡੈਂਟ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਹਰਿਆਣਾ ਚੋਣ ਕਮਿਸ਼ਨ ਨੂੰ ਇਕ ਸ਼ਿਕਾਇਤ ਪੱਤਰ ਮਿਲਿਆ, ਜਿਸ ‘ਚ ਸੁਨਾਰੀਆਂ ਜੇਲ ਸੁਪਰਡੈਂਟ ਸੁਨੀਲ ਸਾਂਗਵਾਨ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਸ਼ਿਕਾਇਤ ‘ਚ ਲਿਖਿਆ ਗਿਆ ਹੈ ਕਿ ਜ਼ੇਲ ਸੁਪਰਡੈਂਟ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਦਾ ਪੁੱਤਰ ਹੈ। ਉਨ੍ਹਾਂ ਨੇ ਸੁਨਾਰੀਆਂ ਜੇਲ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨਾਲ ਮਿਲੀ ਭੁਗਤ ਹੋਣ ਕਰਕੇ ਕਾਂਗਰਸ ਦੇ ਪੱਖ ‘ਚ ਵੋਟਿੰਗ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਸ਼ਿਕਾਇਤ ‘ਤੇ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਡੀ. ਜੀ. ਪੀ. ਹਰਿਆਣਾ ਅਤੇ ਜ਼ਿਲਾ ਚੋਣ ਕਮਿਸ਼ਨ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲਾ ਚੋਣ ਕਮਿਸ਼ਨ ਨੇ ਐੱਸ. ਡੀ. ਐੱਮ. ਸਾਂਪਲਾ ਅਤੇ ਡੀ. ਐੱਸ. ਪੀ. ਤਾਹਿਰ ਹੁਸੈਨ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਐੱਸ. ਡੀ. ਐੱਮ. ਸਾਂਪਲਾ ਅਤੇ ਡੀ. ਐੱਸ. ਪੀ. ਹੁਸੈਨ ਨੇ ਸੁਨਾਰੀਆ ਜੇਲ ‘ਚ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਜ਼ੇਲ ਸੁਪਰਡੈਂਟ ਤੋਂ ਇਲਾਵਾ ਬੰਦੀਆਂ ਅਤੇ ਜੇਲ ਦੇ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਹਨ। ਜਲਦੀ ਹੀ ਇਸ ਦੀ ਜਾਂਚ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪੀ ਜਾਵੇਗੀ। ਇਸ ਬਾਰੇ ‘ਚ ਜੇਲ ਸੁਪਰਡੈਂਟ ਨਾਲ ਗੱਲ ਨਹੀਂ ਹੋ ਸਕੀ।

Check Also

ਟੀ-20: ਭਾਰਤ ਵੱਲੋਂ ਬੰਗਲਾਦੇਸ਼ ਨੂੰ ਜਿੱਤ ਲਈ 298 ਦੌੜਾਂ ਦਾ ਟੀਚਾ

ਹੈਦਰਾਬਾਦ, 12 ਅਕਤੂਬਰ ਇੱਥੇ ਖੇਡੇ ਜਾ ਰਹੇ ਟੀ 20 ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ …