Home / World / Punjabi News / ਜੇਕਰ ਮਹਾਗਠਜੋੜ ਨੂੰ ਗਲਤੀ ਨਾਲ ਮੌਕਾ ਮਿਲਿਆ ਤਾਂ ਪੀ.ਐੱਮ. ਕੌਣ ਹੋਵੇਗਾ : ਸ਼ਾਹ

ਜੇਕਰ ਮਹਾਗਠਜੋੜ ਨੂੰ ਗਲਤੀ ਨਾਲ ਮੌਕਾ ਮਿਲਿਆ ਤਾਂ ਪੀ.ਐੱਮ. ਕੌਣ ਹੋਵੇਗਾ : ਸ਼ਾਹ

ਸਿਧਾਰਥਨਗਰ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਰਾਜਗ ਨੂੰ ਬਹੁਮਤ ਮਿਲਣ ‘ਤੇ ਨਰਿੰਦਰ ਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਪਰ ਮਹਾਗਠਜੋੜ ਨੂੰ ਜੇਕਰ ਗਲਤੀ ਨਾਲ ਵੀ ਮੌਕਾ ਮਿਲਦਾ ਹੈ ਤਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ। ਸਿਧਾਰਥਨਗਰ ਤੋਂ ਭਾਜਪਾ ਉਮੀਦਵਾਰ ਦੇ ਸਮਰਥਨ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ,”ਮਹਾਗਠਜੋੜ ਵਾਲਿਆਂ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਨਤਾ ਨੇ ਜੇਕਰ ਕਮਲ ਦਾ ਬਟਨ ਦਬਾਇਆ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ ਪਰ ਭੂਆ, ਭਤੀਜਾ, ਰਾਹੁਲ ਬਾਬਾ ਦੱਸਣ ਕਿ ਉਨ੍ਹਾਂ ਦਾ ਨੇਤਾ ਕੌਣ ਹੈ?” ਸ਼ਾਹ ਨੇ ਕਿਹਾ,”ਮੈਂ ਦੱਸਦਾ ਹਾਂ। ਜੇਕਰ ਤੁਸੀਂ ਇਨ੍ਹਾਂ ਨੂੰ ਵੋਟ ਦੇ ਦਿੱਤਾ ਤਾਂ ਸੋਮਵਾਰ ਨੂੰ ਭੈਣ ਮਾਇਆਵਤੀ ਪ੍ਰਧਾਨ ਮੰਤਰੀ ਹੋਵੇਗੀ। ਮੰਗਲਵਾਰ ਨੂੰ ਸ਼ਰਦ ਪਵਾਰ ਹੋਣਗੇ। ਬੁੱਧਵਾਰ ਨੂੰ ਕੋਈ ਹੋਰ ਹੋਵੇਗਾ। ਇਹ ਲੋਕ ਆਪਣੇ ਸਵਾਰਥ, ਆਪਣਾ ਭ੍ਰਿਸ਼ਟਾਚਾਰ ਲੁਕਾਉਣ ਅਤੇ ਆਪਣੇ ਪਰਿਵਾਰ ਕਾਰਨ ਰਾਜਨੀਤੀ ‘ਚ ਹਨ।”
ਉਨ੍ਹਾਂ ਨੇ ਸਪਾ, ਬਸਪਾ ਅਤੇ ਕਾਂਗਰਸ ‘ਤੇ ਤੰਜ਼ ਕੱਸਦੇ ਹੋਏ ਕਿਹਾ,”55 ਸਾਲਾਂ ਤੱਕ ਦੇਸ਼ ‘ਚ ਕਾਂਗਰਸ ਦੀ ਸਰਕਾਰ ਰਹੀ, ਸਪਾ-ਬਸਪਾ ਨੇ ਸਾਲਾਂ ਤੱਕ ਉੱਤਰ ਪ੍ਰਦੇਸ਼ ‘ਚ ਸ਼ਾਸਨ ਕੀਤਾ ਪਰ ਕਦੇ ਗਰੀਬਾਂ ਦਾ ਭਲਾ ਨਹੀਂ ਕੀਤਾ। ਮੋਦੀ ਸਰਕਾਰ ਨੇ 5 ਸਾਲਾਂ ‘ਚ ਕਰੀਬ 7 ਕਰੋੜ ਔਰਤਾਂ ਨੂੰ ਗੈਸ-ਚੁੱਲ੍ਹਾ, 8 ਕਰੋੜ ਗਰੀਬਾਂ ਦੇ ਘਰ ‘ਚ ਟਾਇਲਟ, 2.5 ਕਰੋੜ ਤੋਂ ਵਧ ਲੋਕਾਂ ਨੂੰ ਘਰ ਦਿੱਤਾ।” ਅਮਿਤ ਸ਼ਾਹ ਨੇ ਕਿਹਾ ਕਿ ਜਾਤੀਵਾਦ ਦੇ ਜ਼ਹਿਰ ਨੂੰ ਖਤਮ ਕਰਨ ਦਾ ਸਹੀ ਤਰੀਕਾ ਹੈ ਕਿ ਅਸੀਂ ਸਾਰੇ ਲੋਕ ਇਕਜੁਟ ਹੋ ਜਾਈਏ। ਇਕਜੁਟਤਾ ਦੇ ਸਾਹਮਣੇ, ਜਾਤੀਵਾਦ ਫੈਲਾਉਣ ਵਾਲੇ ਕਦੇ ਸਫ਼ਲ ਨਹੀਂ ਹੋ ਸਕਦੇ।

Check Also

ਰਾਜ ਸਭਾ ਉੱਪ ਚੋਣਾਂ : ਮਨਮੋਹਨ ਸਿੰਘ ਰਾਜਸਥਾਨ ਤੋਂ ਬਿਨਾਂ ਵਿਰੋਧ ਚੁਣੇ ਗਏ

ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣ …

WP2Social Auto Publish Powered By : XYZScripts.com