Home / Punjabi News / ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ’ਚ ਭਾਰਤ ਨੂੰ ਚਾਂਦੀ ਦਾ ਤਮਗਾ: ਮਾਨਸਾ ਦੇ ਜੋਸ਼ਨੂਰ ਨੂੰ ਮੁੱਖ ਮੰਤਰੀ ਵੱਲੋਂ ਵਧਾਈ

ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ’ਚ ਭਾਰਤ ਨੂੰ ਚਾਂਦੀ ਦਾ ਤਮਗਾ: ਮਾਨਸਾ ਦੇ ਜੋਸ਼ਨੂਰ ਨੂੰ ਮੁੱਖ ਮੰਤਰੀ ਵੱਲੋਂ ਵਧਾਈ

ਜੋਗਿੰਦਰ ਸਿੰਘ ਮਾਨ

ਮਾਨਸਾ, 30 ਅਗਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੀ ਜੂਨੀਅਰ ਵਾਲੀਬਾਲ ਟੀਮ ਨੂੰ ਬਹਿਰੀਨ ‘ਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ‘ਤੇ ਟਵੀਟ ਰਾਹੀਂ ਮੁਬਾਰਕਬਾਦ ਦਿੱਤੀ ਹੈ। ਇਸ ਟੀਮ ਵਿੱਚ ਪੰਜਾਬ ਦੇ ਇਕਲੌਤੇ ਖਿਡਾਰੀ ਜੋਸ਼ਨੂਰ ਢੀਂਡਸਾ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਨੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਭਾਰਤੀ ਟੀਮ ਵੱਲੋਂ ਖੇਡੇ ਜੋਸ਼ਨੂਰ ਢੀਂਡਸਾ ਦੇ ਅੱਜ ਮਾਨਸਾ ਸਥਿਤ ਘਰ ਵਧਾਈਆਂ ਦੇਣ ਵਾਲਿਆਂ ਭਰਵਾਂ ਇਕੱਠ ਹੈ। ਉਸ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਫਾਈਨਲ ਵਿੱਚ ਇਰਾਨ ਤੋਂ 3-1 ਨਾਲ ਹਾਰ ਗਈ ਹੈ ਪਰ ਇਸ ਟੀਮ ਤੋਂ ਭਵਿੱਖ ਵਿੱਚ ਬਹੁਤ ਵੱਡੀਆਂ ਉਮੀਦਾਂ ਹਨ।


Source link

Check Also

ਭਾਰਤ ਏਸ਼ਿਆਡ ਕ੍ਰਿਕਟ ਦੇ ਫਾਈਨਲ ਵਿੱਚ, ਸ੍ਰੀਲੰਕਾ ਨਾਲ ਹੋਵੇਗੀ ਖਿਤਾਬੀ ਟੱਕਰ

ਹਾਂਗਜ਼ੂ, 24 ਸਤੰਬਰ ਪੂਜਾ ਵਸਤਰਾਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ …