Home / Punjabi News / ਜੀ7 ਸਿਖਰ ਵਾਰਤਾ: ਜਰਮਨ ਚਾਂਸਲਰ ਓਲਫ਼ ਸ਼ੁਲਜ਼ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ

ਜੀ7 ਸਿਖਰ ਵਾਰਤਾ: ਜਰਮਨ ਚਾਂਸਲਰ ਓਲਫ਼ ਸ਼ੁਲਜ਼ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ

ਐਲਮਾਓ(ਜਰਮਨੀ), 27 ਜੂਨ

ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨੇ ਜੀ7 ਸਿਖਰ ਵਾਰਤਾ ਲਈ ਪੁੱਜੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ ਆਇਆਂ ਆਖਿਆ। ਸਿਖਰ ਵਾਰਤਾ ਦੌਰਾਨ ਵਿਸ਼ਵ ਦੇ ਸੱਤ ਸਭ ਤੋਂ ਅਮੀਰ ਮੁਲਕਾਂ ਦੇ ਆਗੂ ਰੂਸ ਵੱਲੋਂ ਯੂਕਰੇਨ ‘ਤੇ ਕੀਤੀ ਚੜ੍ਹਾਈ, ਖੁਰਾਕ ਸੁਰੱਖਿਆ ਤੇ ਅਤਿਵਾਦ ਦੇ ਟਾਕਰੇ ਜਿਹੇ ਅਹਿਮ ਆਲਮੀ ਮੁੱਦਿਆਂ ‘ਤੇ ਚਰਚਾ ਕਰਨਗੇ। ਸ੍ਰੀ ਮੋਦੀ ਐਤਵਾਰ ਨੂੰ ਦੋ ਰੋਜ਼ਾ ਫੇਰੀ ਲਈ ਜਰਮਨੀ ਪੁੱਜੇ ਸਨ। ਜਰਮਨ ਚਾਂਸਲਰ ਨੇ ਦੱਖਣੀ ਜਰਮਨੀ ਦੇ ਖ਼ੂਬਸੂਰਤ ਸ਼ਹਿਰ ਸ਼ੋਲਜ਼ ਐਲਮਾਓ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਜੀ7 ਸਿਖਰ ਵਾਰਤਾ ਦੇ ਮੇਜ਼ਬਾਨ ਜਰਮਨੀ ਨੇ ਭਾਰਤ ਤੋਂ ਇਲਾਵਾ ਅਰਜਨਟੀਨਾ, ਇੰਡੋਨੇਸ਼ੀਆ, ਸੈਨੇਗਲ ਤੇ ਦੱਖਣੀ ਅਫ਼ਰੀਕਾ ਤੋਂ ਵੀ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ। ਪੀਟੀਆਈ


Source link

Check Also

ਭਾਰਤੀ ਇਤਰਾਜ਼ ਦੇ ਬਾਵਜੂਦ ਚੀਨ ਦਾ ਉੱਚ ਤਕਨੀਕ ਨਾਲ ਲੈਸ ‘ਸੂਹੀਆ’ ਜਹਾਜ਼ ਸ੍ਰੀਲੰਕਾ ਦੀ ਬੰਦਰਗਾਹ ’ਤੇ ਪੁੱਜਿਆ

ਕੋਲੰਬੋ, 16 ਅਗਸਤ ਚੀਨ ਦਾ ਉੱਚ ਤਕਨੀਕੀ ‘ਸੂਹੀਆ’ ਜਹਾਜ਼ ਅੱਜ ਸ੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨਟੋਟਾ …