
ਪਰਮਜੀਤ ਸਿੰਘ
ਫ਼ਾਜ਼ਿਲਕਾ,10 ਮਾਰਚ
ਜਲਾਲਾਬਾਦ ਤੋਂ ਆਪ ਉਮੀਦਵਾਰ ਜਗਦੀਪ ਗੋਲਡੀ ਕੰਬੋਜ ਜਿੱਤ ਗਏ ਹਨ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ।ਇਸੇ ਤਰ੍ਹਾਂ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਪਾਲ ਸਿੰਘ ਸਵਨਾ 25,200 ਦੀ ਗਿਣਤੀ ਨਾਲ ਅੱਗੇ ਹਨ। ਅਬੋਹਰ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪ ਕੰਬੋਜ ਤੋਂ ਛੇਵੇਂ ਰਾਊਂਡ ਤੱਕ ਸਿਰਫ਼ 13 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਇਸੇ ਤਰ੍ਹਾਂ ਬੱਲੂਆਣਾ ਤੋਂ ਭਾਜਪਾ ਦੀ ਉਮੀਦਵਾਰ ਵੰਦਨਾ ਸਾਗਵਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਉਰਫ ਗੋਲਡੀ ਮੁਸਾਫਰ ਤੋਂ 200 ਵੋਟਾਂ ਨਾਲ ਅੱਗੇ ਹਨ।
Source link