ਲਖਨਊ, 11 ਅਗਸਤ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਜ਼ਿਮਨੀ ਚੋਣ ਦੌਰਾਨ ਯੂਪੀ ਦੀਆਂ ਸਾਰੀਆਂ 10 ਅਸੈਂਬਲੀ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਚੋਣ ਕਮਿਸ਼ਨ ਨੇ ਹਾਲਾਂਕਿ ਅਜੇ ਤੱਕ ਕਰਹਾਲ, ਮਿਲਕੀਪੁਰ, ਕਟੇਹਾਰੀ, ਕੁਨਦਾਰਕੀ, ਗਾਜ਼ੀਆਬਾਦ, ਖੈਰ, ਮੀਰਾਪੁਰ, ਫੂਲਪੁਰ, ਮਝਾਵਨ ਤੇ ਸੀਸਾਮਾਓ ਅਸੈਂਬਲੀ ਹਲਕਿਆਂ ਲਈ ਜ਼ਿਮਨੀ ਚੋਣਾਂ ਬਾਰੇ ਪ੍ਰੋਗਰਾਮ ਨਹੀਂ ਐਲਾਨਿਆ। ਮਾਇਆਵਤੀ ਨੇ ਪਾਰਟੀ ਦੇ ਅਹੁਦੇਦਾਰਾਂ, ਜ਼ਿਲ੍ਹਾ ਮੁਖੀਆਂ ਤੇ ਹੋਰ ਕਾਰਕੁਨਾਂ ਦੀ ਬੈਠਕ ਦੌਰਾਨ ਅਗਾਮੀ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। -ਪੀਟੀਆਈ
The post ਜ਼ਿਮਨੀ ਚੋਣਾਂ ’ਚ ਸਾਰੀਆਂ 10 ਅਸੈਂਬਲੀ ਸੀਟਾਂ ’ਤੇ ਚੋਣ ਲੜਾਂਗੇ: ਮਾਇਆਵਤੀ appeared first on Punjabi Tribune.
Source link