
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਟੌਫੀਆਂ ਖਾਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਖ਼ਬਰਾਂ ਅਨੁਸਾਰ ਮਰਨ ਵਾਲਿਆਂ ‘ਚ 2 ਲੜਕੇ ਅਤੇ 2 ਲੜਕੀਆਂ ਹਨ। ਬੱਚਿਆਂ ਦੀ ਪਛਾਣ 6 ਸਾਲਾ ਮੰਜਨਾ, 3 ਸਾਲਾ ਸਵੀਟੀ, 2 ਸਾਲਾ ਸਮਰ ਅਤੇ 5 ਸਾਲਾ ਆਯੂਸ਼ ਵਜੋਂ ਹੋਈ ਹੈ। ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ 6 ਵਜੇ ਬੱਚੇ ਸੌਂ ਕੇ ਉੱਠੇ ਤੇ ਘਰ ਦੇ ਬਾਹਰ ਖੇਡਣ ਲਈ ਚਲੇ। ਬੱਚਿਆਂ ਨੇ ਦਰਵਾਜ਼ੇ ‘ਤੇ ਹੀ ਕੁਝ ਸਿੱਕੇ ਅਤੇ ਟੌਫ਼ੀਆਂ ਖਿੱਲਰੀਆਂ ਪਈਆਂ ਵੇਖੀਆਂ। ਬੱਚਿਆਂ ਨੇ ਟੌਫੀਆਂ ਖੋਲ੍ਹ ਕੇ ਖਾ ਲਈਆਂ। ਕੁਝ ਦੇਰ ਵਿਚ ਹੀ ਉਹ ਬੇਹੋਸ਼ ਹੋ ਗਏ। ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ,ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
The post ਜ਼ਹਿਰੀਲੀਆਂ ਟੌਫੀਆਂ ਖਾਣ ਨਾਲ 4 ਬੱਚਿਆਂ ਦੀ ਦਰਦਨਾਕ ਮੌਤ first appeared on Punjabi News Online.
Source link