ਮੁੰਬਈ, 23 ਜੁਲਾਈ
ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਅੱਜ ਮੁੰਬਈ ਗੋਦੀ ਵਿੱਚ ਜਾ ਕੇ ਜੰਗੀ ਬੇੜੇ ‘ਆਈਐੱਨਐੱਸ ਬ੍ਰਹਮਪੁੱਤਰ’ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਅਗਲੇ ਮੋਰਚੇ ’ਤੇ ਤਾਇਨਾਤ ਜੰਗੀ ਬੇੜੇ ਵਿੱਚ ਅੱਗ ਲੱਗ ਗਈ ਸੀ। ਅਧਿਕਾਰੀ ਨੇ ਦੱਸਿਆ, ‘‘ਜਲ ਸੈਨਾ ਮੁਖੀ ਨੇ ਜਲ ਸੈਨਾ ਦੀ ਗੋਦੀ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜੰਗੀ ਬੇੜੇ ਦੀ ਮੁਰੰਮਤ ਲਈ ਚੁੱਕੇ ਜਾਣ ਵਾਲੇ ਅਗਲੇ ਕਦਮ ਬਾਰੇ ਵੀ ਚਰਚਾ ਕੀਤੀ।’’ ਜੰਗੀ ਬੇੜੇ ਵਿੱਚ ਅੱਗ ਲੱਗਣ ਮਗਰੋਂ ਉਸ ਵਿੱਚ ਸਵਾਰ ਇੱਕ ਨਾਵਿਕ ਲਾਪਤਾ ਹੈ। ਬੇੜਾ ਮੁੰਬਈ ਦੀ ਜਲ ਸੈਨਾ ਗੋਦੀ ਵਿੱਚ ਹੈ। -ਪੀਟੀਆਈ
The post ਜਲ ਸੈਨਾ ਮੁਖੀ ਵੱਲੋਂ ‘ਆਈਐੱਨਐੱਸ ਬ੍ਰਹਮਪੁੱਤਰ’ ਦੇ ਨੁਕਸਾਨ ਦਾ ਜਾਇਜ਼ਾ appeared first on Punjabi Tribune.
Source link