Home / World / Punjabi News / ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਸੋਧ ਬਿੱਲ 2018 ਨੂੰ ਮਿਲੀ ਮਨਜ਼ੂਰੀ

ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਸੋਧ ਬਿੱਲ 2018 ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ— ਲੋਕ ਸਭਾ ਨੇ ਬੁੱਧਵਾਰ ਨੂੰ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਸੋਧ ਬਿੱਲ 2018 ਨੂੰ ਕਾਂਗਰਸ ਦੇ ਬਾਈਕਾਟ ਦਰਮਿਆਨ ਆਵਾਜ਼ ਮਤ (ਵੋਟ) ਨਾਲ ਪਾਸ ਕਰ ਦਿੱਤਾ। ਸੰਸਕ੍ਰਿਤੀ ਮੰਤਰੀ ਮਹੇਸ਼ ਸ਼ਰਮਾ ਨੇ ਬਿੱਲ ‘ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਦਾ ਮਕਸਦ ਸਮਾਰਕ ਦੀ ਪ੍ਰਬੰਧਨ ਵਿਵਸਥਾ ‘ਚ ਸੁਧਾਰ ਲਿਆਉਣਾ ਹੈ। ਇਸ ‘ਚ ਕੀਤੇ ਗਏ ਪ੍ਰਬੰਧਾਂ ਦੇ ਅਧੀਨ ਕੇਂਦਰ ਸਰਕਾਰ ਨਾਮੀ ਟਰੱਸਟੀ ਨੂੰ ਬਿਨਾਂ ਕਾਰਨ ਦੱਸੇ ਉਸ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹਟਾ ਸਕਦੀ ਹੈ। ਸੋਧ ਬਿੱਲ ‘ਚ ਪ੍ਰਬੰਧ ਕੀਤਾ ਗਿਆ ਹੈ ਕਿ ਇਸ ਦਾ ਪ੍ਰਮੁੱਖ ਹੁਣ ਕਾਂਗਰਸ ਪਾਰਟੀ ਦਾ ਚੇਅਰਮੈਨ ਨਹੀਂ ਬਣ ਸਕੇਗਾ। ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ (ਨੈਸ਼ਨਲ ਮੈਮੋਰੀਅਲ) ਐਕਟ 1951 ‘ਚ ਵਿਵਸਥਾ ਕੀਤੀ ਗਈ ਸੀ ਕਿ ਇਸ ਦਾ ਪ੍ਰਮੁੱਖ ਕਾਂਗਰਸ ਪਾਰਟੀ ਦਾ ਚੇਅਰਮੈਨ ਰਹੇਗਾ ਪਰ ਇਸ ਵਿਵਸਥਾ ਨੂੰ ਸੋਧ ਬਿੱਲ ਦੇ ਮਾਧਿਅਮ ਨਾਲ ਖਤਮ ਕੀਤਾ ਗਿਆ ਹੈ।
ਮਹੇਸ਼ ਸ਼ਰਮਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿਵੇਂ ਭਾਰਤ ਦਾ ਸੁਪਨਾ ਸੁਤੰਤਰਤਾ ਸੈਨਾਨੀਆਂ ਨੇ ਦੇਖਿਆ ਸੀ, ਉਸੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਆਜ਼ਾਦੀ ਅੰਦੋਲਨ ਨਾਲ ਜੁੜੇ ਅਜਿਹੇ ਸਮਾਰਕ ‘ਚ ਕੋਈ ਸਿਆਸੀ ਦਲ ਕਿਉਂ ਸ਼ਾਮਲ ਰਹੇ? ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ 16 ਮਈ 2014 ਨੂੰ ਚੋਣ ਨਤੀਜੇ ਆ ਗਏ ਸੀ ਅਤੇ ਇਹ ਸਪੱਸ਼ਟ ਹੋ ਗਿਆ ਸੀ ਕਿ ਸਰਕਾਰ ਬਦਲ ਰਹੀ ਹੈ, ਅਜਿਹੇ ਸਮੇਂ ਕਾਂਗਰਸ ਦੀ ਉਦੋਂ ਦੀ ਸਰਕਾਰ ਨੇ ਆਖਰੀ ਸਮੇਂ ‘ਚ ਨਹਿਰੂ ਸਮਾਰਕ ਟਰੱਸਟ ‘ਚ ਕਾਂਗਰਸ ਪ੍ਰਧਾਨ ਦੀ ਮਿਆਦ ਨੂੰ ਵਧਾ ਦਿੱਤਾ। ਸ਼ਰਮਾ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਰਕਾਰ ਸੁਤੰਤਰਤਾ ਨਾਲ ਜੁੜੇ ਅਜਿਹੇ ਸਮਾਰਕਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਬਿੱਲ ਲੈ ਕੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਸਮਾਰਕ ‘ਚ ਲਾਈਟ ਐਂਡ ਸਾਊਂਡ ਦੀ ਵਿਵਸਥਾ ਨੂੰ ਸਹੀ ਕਰਨ ਦੀ ਪਹਿਲ ਕੀਤੀ ਗਈ ਅਤੇ 24 ਕਰੋੜ ਰੁਪਏ ਜਾਰੀ ਕੀਤੇ ਗਏ। ਉੱਥੇ ਡਿਜ਼ੀਟਲ ਲਾਈਟ ਐਂਡ ਸਾਊਂਡ ਦੀ ਵਿਵਸਥਾ ਸ਼ੁਰੂ ਕੀਤੀ ਜਾ ਰਹੀ ਹੈ।
ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਅਧੀਨ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਗਈ, ਬਾਬਾ ਸਾਹਿਬ ਨਾਲ ਜੁੜੇ ਪੰਚਤੀਰਥ ਦਾ ਵਿਕਾਸ ਕੀਤਾ ਗਿਆ, ਸੁਭਾਸ਼ ਚੰਦਰ ਬੋਸ ਦੀ ਯਾਦ ‘ਚ ਮਿਊਜ਼ੀਅਮ ਬਣਿਆ, ਸਰਦਾਰ ਪਟੇਲ ਦੀ ਮੂਰਤੀ ਸਥਾਪਤ ਹੋਈ ਅਤੇ ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨ੍ਹਾ ਰਹੇ ਹਾਂ। ਕਾਂਗਰਸ ਅਤੇ ਖੱਬੇ ਪੱਖੀ ਦਲਾਂ ਨੇ ਬਿੱਲ ਦਾ ਵਿਰੋਧ ਕੀਤਾ। ਮੰਤਰੀ ਦੇ ਜਵਾਬ ਤੋਂ ਬਾਅਦ ਕਾਂਗਰਸ ਨੇ ਸਦਨ ਤੋਂ ਵਾਕਆਊਟ ਕੀਤਾ। ਬਿੱਲ ਦੇ ਮਕਸਦ ਅਤੇ ਕਾਰਨਾਂ ‘ਚ ਕਿਹਾ ਗਿਆ ਹੈ ਕਿ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਐਕਟ 1951 ਨੂੰ ਅੰਮ੍ਰਿਤਸਰ ‘ਚ ਜਲਿਆਂਵਾਲਾ ਬਾਗ ‘ਚ 13 ਅਪ੍ਰੈਲ 1919 ਨੂੰ ਮਾਰੇ ਗਏ ਅਤੇ ਜ਼ਖਮੀ ਹੋਏ ਵਿਅਕਤੀਆਂ ਦੀ ਯਾਦ ਨੂੰ ਕਾਇਮ ਰੱਖਣ ਲਈ ਸਮਾਰਕ ਦੇ ਨਿਰਮਾਣ ਦੀ ਤਿਆਰੀ ਕੀਤੀ ਗਈ ਸੀ।

Check Also

ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਕੋਰੋਨਾ ਪੌਜ਼ੇਟਿਵ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆਈ ਹੈ।ਉਹ …

%d bloggers like this: