Home / World / Punjabi News / ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ ‘ਸਾਨੂੰ ਨਾ ਪਾਓ ਵੋਟ’

ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ ‘ਸਾਨੂੰ ਨਾ ਪਾਓ ਵੋਟ’

ਲੁਧਿਆਣਾ : ਹਰ ਸਮੇਂ ਚਰਚਾ ‘ਚ ਰਹਿਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ‘ਚ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਬਿੱਟੂ ਦੇ ਹੀ ਉਲਟ ਵੋਟ ਪਾਉਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਤੋਂ ਇੰਝ ਲੱਗ ਰਿਹਾ ਹੈ ਕਿ ਲੋਕਾਂ ਦੇ ਸਵਾਲਾਂ ਤੋਂ ਬਾਅਦ ਆਸ਼ੂ ਰੋਹ ਵਿਚ ਆ ਕੇ ਉਨ੍ਹਾਂ ਨੂੰ ਵੋਟ ਨਾ ਪਾਉਣ ਦੀ ਗੱਲ ਆਖ ਰਹੇ ਹਨ। ਆਸ਼ੂ ਵੱਲੋਂ ਜਿਵੇਂ ਹੀ ਇਹ ਸ਼ਬਦ ਕਹੇ ਤਾਂ ਨੇੜੇ ਖੜ੍ਹੇ ਬਿੱਟੂ ਵੀ ਦੰਗ ਰਹਿ ਗਏ।
ਇਸ ਵੀਡੀਓ ‘ਤੇ ਦੋਵਾਂ ਲੀਡਰਾਂ ‘ਚੋਂ ਕਿਸੇ ਨਾਲ ਗੱਲਬਾਤ ਨਹੀਂ ਹੋ ਸਕੀ ਹੈ। ਇਸ ‘ਤੇ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਦਾ ਜੋ ਵੀ ਪ੍ਰਤੀਕਰਮ ਆਵੇਗਾ ‘ਜਗ ਬਾਣੀ’ ਤੁਹਾਨੂੰ ਦਿਖਾਵੇਗਾ ਪਰ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

Check Also

ਕੈਬਨਿਟ ਨੇ NIA ਨੂੰ ਮਜ਼ਬੂਤ ਬਣਾਉਣ ਲਈ 2 ਕਾਨੂੰਨਾਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਅਤੇ ਵਿਦੇਸ਼ ‘ਚ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ …

WP Facebook Auto Publish Powered By : XYZScripts.com