Home / Punjabi News / ਜਗਨ ਮੋਹਨ ਰੈਡੀ ਦੀ ਕੈਬਨਿਟ ‘ਚ ਹੋਣਗੇ 5 ਉਪ ਮੁੱਖ ਮੰਤਰੀ

ਜਗਨ ਮੋਹਨ ਰੈਡੀ ਦੀ ਕੈਬਨਿਟ ‘ਚ ਹੋਣਗੇ 5 ਉਪ ਮੁੱਖ ਮੰਤਰੀ

ਜਗਨ ਮੋਹਨ ਰੈਡੀ ਦੀ ਕੈਬਨਿਟ ‘ਚ ਹੋਣਗੇ 5 ਉਪ ਮੁੱਖ ਮੰਤਰੀ

ਅਜਿਹਾ ਕਰਨ ਵਾਲਾ ਆਂਧਰਾ ਪ੍ਰਦੇਸ਼ ਹੋਵੇਗਾ ਪਹਿਲਾ ਸੂਬਾ
ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐਸ. ਜਗਨ ਮੋਹਨ ਰੈਡੀ ਨੇ ਫੈਸਲਾ ਕੀਤਾ ਹੈ ਕਿ ਉਹ ਸੂਬੇ ਵਿਚ ਇਕ ਨਹੀਂ ਬਲਕਿ 5 ਉਪ ਮੁੱਖ ਮੰਤਰੀ ਨਿਯੁਕਤ ਕਰਨਗੇ। ਹੁਣ ਤੱਕ ਦੇਸ਼ ਦੇ ਕਿਸੇ ਵੀ ਸੂਬੇ ਵਿਚ ਅਜਿਹਾ ਪਹਿਲਾਂ ਕਦੀ ਨਹੀਂ ਕੀਤਾ ਗਿਆ। ਰੈਡੀ ਦੇ ਮੰਤਰੀ ਮੰਡਲ ਵਿਚ ਅਨੁਸੂਚਿਤ ਜਾਤੀ, ਜਨ ਜਾਤੀ, ਪੱਛੜਾ ਵਰਗ, ਘੱਟ ਗਿਣਤੀ ਅਤੇ ਕਾਪੂ ਭਾਈਚਾਰੇ ਵਿਚੋਂ ਇਕ-ਇਕ ਉਪ ਮੁੱਖ ਮੰਤਰੀ ਹੋਵੇਗਾ। ਰੈਡੀ ਨੇ ਅੱਜ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਮੌਕੇ ਅਜਿਹਾ ਐਲਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰੈਡੀ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਮੰਤਰੀ ਬਣਾਏ ਜਾ ਰਹੇ ਹਨ। ਧਿਆਨ ਰਹੇ ਕਿ ਰੈਡੀ ਕੈਬਨਿਟ ਨੇ ਭਲਕੇ ਸ਼ਨੀਵਾਰ ਨੂੰ ਚੁੱਕ ਚੁੱਕਣੀ ਹੈ।

Check Also

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ …