Home / Punjabi News / ਚੌਟਾਲਾ ਸਾਢੇ ਨੌਂ ਸਾਲ ਜੇਲ੍ਹ ਕੱਟ ਕੇ ਹੋਇਆ ਰਿਹਾਅ

ਚੌਟਾਲਾ ਸਾਢੇ ਨੌਂ ਸਾਲ ਜੇਲ੍ਹ ਕੱਟ ਕੇ ਹੋਇਆ ਰਿਹਾਅ

ਚੌਟਾਲਾ ਸਾਢੇ ਨੌਂ ਸਾਲ ਜੇਲ੍ਹ ਕੱਟ ਕੇ ਹੋਇਆ ਰਿਹਾਅ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਈ ਹੋ ਗਈ ਹੈ। 10 ਸਾਲ ਦੀ ਸਜ਼ਾ ਕੱਟ ਰਹੇ ਓ ਪੀ ਚੌਟਾਲਾ ਇਸ ਵੇਲੇ ਵੀ ਪੈਰੋਲ ਉੱਤੇ ਬਾਹਰ ਹੀ ਸਨ। ਪਿਛਲੇ ਮਹੀਨੇ ਚੌਟਾਲਾ ਨੂੰ 10 ਸਾਲ ਦੀ ਸਜ਼ਾ ਪੂਰੇ ਹੋਣ ਤੋਂ ਪਹਿਲਾਂ ਹੀ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਸੀ। ਇਹ ਰਿਆਇਤ ਦਿੱਲੀ ਸਰਕਾਰ ਨੇ ਇੱਕ ਆਰਡਰ ਪਾਸ ਕਰਨ ਕਾਰਨ ਮਿਲੀ ਸੀ। ਦਿੱਲੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ 6 ਮਹੀਨੇ ਦੀ ਸਜ਼ਾ ਵਿੱਚ ਰਿਆਇਤ ਦਿੱਤੀ ਸੀ ਜਿਨ੍ਹਾਂ ਨੇ ਸਾਢੇ 9 ਸਾਲ ਜੇਲ੍ਹ ਵਿੱਚ ਕੱਟੇ ਹੋਣ।
ਹੁਣ ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਦਸ ਸਾਲ ਦੀ ਸਜ਼ਾ ਕੱਟਣ ਮਗਰੋਂ ਚੌਟਾਲਾ ਹੁਣ 6 ਸਾਲ ਤੱਕ ਚੋਣ ਨਹੀਂ ਲੜ ਸਕਦਾ ਹੈ। ਉਹ ਚੋਣ ਤਾਂ ਹੀ ਲੜ ਸਕਦੇ ਹਨ ਜੋਂ ਚੋਣ ਕਮਿਸ਼ਨ ਇਨ੍ਹਾਂ ਦੇ ਕੇਸ ਵਿੱਚ ਕੁਝ ਰਿਆਇਤ ਦੇਵੇ। ਸਾਲ 2000 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ 3206 ਜੂਨੀਅਰ ਬੇਸਿਕ ਟੀਚਰਾਂ ਦੀ ਭਰਤੀ ਮਾਮਲੇ ਵਿੱਚ ਅਦਾਲਤ ਨੇ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਤੇ ਆਈਏਐਸ ਅਧਿਕਾਰੀ ਸੰਜੀਵ ਕੁਮਾਰ ਸਣੇ 53 ਹੋਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਸੀ।
16 ਜਨਵਰੀ, 2013 ਨੂੰ ਓਮ ਪ੍ਰਕਾਸ਼ ਚੌਟਾਲਾ ਸਣੇ 53 ਹੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ। 22 ਜਨਵਰੀ, 2013 ਨੂੰ ਓਮ ਪ੍ਰਕਾਸ਼ ਚੌਟਾਲਾ, ਅਜੇ ਚੌਟਾਲਾ, ਸੰਜੀਵ ਕੁਮਾਰ ਅਤੇ ਸੱਤ ਹੋਰਾਂ ਨੂੰ 10-10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਹੋਰਨਾਂ 44 ਜਣਿਆਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਇੱਕ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ।


Source link

Check Also

ਸ਼੍ਰੋਮਣੀ ਕਮੇਟੀ ਨੇ ਅਫ਼ਗ਼ਾਨਿਸਤਾਨ ਫੇਰੀ ਦੇ ਪ੍ਰਬੰਧਾਂ ਲਈ ਜੈਸ਼ੰਕਰ ਨੂੰ ਪੱਤਰ ਲਿਖਿਆ

ਨਵੀਂ ਦਿੱਲੀ, 27 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਪੱਤਰ …