Home / World / Punjabi News / ਚੌਟਾਲਾ ਨੇ 3 ਮਹੀਨਿਆਂ ਦੀ ਪੈਰੋਲ ਲਈ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਚੌਟਾਲਾ ਨੇ 3 ਮਹੀਨਿਆਂ ਦੀ ਪੈਰੋਲ ਲਈ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੀਂ ਦਿੱਲੀ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਭਾਵ ਬੁੱਧਵਾਰ ਆਪਣੀ ਪਤਨੀ ਦੇ ਗੰਭੀਰ ਰੂਪ ‘ਚ ਬੀਮਾਰ ਹੋਣ ਅਤੇ ਹਸਪਤਾਲ ‘ਚ ਦਾਖਲ ਹੋਣ ਕਾਰਨ 3 ਮਹੀਨਿਆਂ ਦੀ ਪੈਰੋਲ ‘ਤੇ ਰਿਹਾਈ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।ਮਾਣਯੋਗ ਜੱਜ ਸੰਗੀਤਾ ਢੀਂਗਰਾ ਸਹਿਗਲ ਨੇ ਦਿੱਲੀ ਸਰਕਾਰ ਨੂੰ ਇਸ ਸਬੰਧੀ ਆਪਣੀ ਰਿਪੋਰਟ ਦਾਖਲ ਕਰਨ ਲਈ ਕਿਹਾ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 12 ਅਪ੍ਰੈਲ ਨੂੰ ਤੈਅ ਕੀਤੀ।
ਰਿਪੋਰਟ ਮੁਤਾਬਕ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਐੱਨ. ਹਰਿਹਰਨ ਅਤੇ ਵਕੀਲ ਅਮਿਤ ਸਾਹਨੀ ਨੇ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਪੈਰੋਲ ਅਤੇ ਫਰਲੋ ਨਿਰਦੇਸ਼ਾਂ, ਦਿੱਲੀ ਜੇਲ ਨਿਯਮਾਂ ਮੁਤਾਬਕ ਇਕ ਦੋਸ਼ੀ ਸਾਲ ਭਰ 8 ਹਫਤਿਆਂ ਦੇ ਲਈ ਦੋ ਵਾਰ ਪੈਰੋਲ ਦਾ ਹੱਕਦਾਰ ਹੈ ਅਤੇ ਚੌਟਾਲਾ ਨੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਪੈਰੋਲ ਨਹੀਂ ਲਈ ਹੈ। ਉਹ ਪੈਰੋਲ ‘ਤੇ ਰਿਹਾਅ ਕੀਤੇ ਜਾਣ ਦੇ ਹੱਕਦਾਰ ਹਨ।
ਦੱਸ ਦੇਈਏ ਕਿ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਵੱਡੇ ਬੇਟੇ ਅਜੈ ਚੌਟਾਲਾ ਨੂੰ ਸਿੱਖਿਆ ਭਰਤੀ ਘੋਟਾਲੇ ‘ਚ ਜਨਵਰੀ 2013 ‘ਚ ਦੋਸ਼ੀ ਕਰਾਰ ਹੋਏ ਸੀ। ਦੋਵਾਂ ਨੂੰ ਦਿੱਲੀ ਦੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਦਾਲਤ ਨੇ 10 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ।

Check Also

ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ …

WP2Social Auto Publish Powered By : XYZScripts.com